ਕੱਲ ਤੋਂ Z- ਅੈਨਰਜੀ ਸਰਵਿਸ ਸਟੇਸ਼ਨਾਂ ਤੇ ਪਲਾਸਟਿਕ ਦੇ ਲਿਫਾਫਿਅਾਂ ਦੀ ਵਰਤੋ ਹੋਵੇਗੀ ਬੰਦ…

0
139

ਅਾਕਲੈਂਡ (31 ਮਈ ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
Z- ਅੈਨਰਜੀ ਵਲੋਂ ਕੱਲ ਜੂਨ 1 ਤੋਂ ਪਲਾਸਟਿਕ ਦੇ ਲਿਫਾਫਿਅਾਂ ਨੂੰ ਪੂਰੀ ਤਰਾਂ ਤਿਅਾਗਣ ਦਾ ਫੈਸਲਾ ਲਿਅਾ ਗਿਅਾ ਹੈ | 
ਇਥੇ ਇਹ ਵੀ ਦੱਸਣਯੋਗ ਹੈ ਕਿ ਇਥੇ ਗ੍ਰਾਹਕਾਂ ਨੂੰ ਕਿਸੇ ਤਰਾਂ ਦਾ ਹੋਰ ਬੈਗ ਨਹੀਂ ਦਿੱਤਾ ਜਾਵੇਗਾ ਅਤੇ Z- ਅੈਨਰਜੀ ਦਾ ਇਹ ਵੀ ਕਹਿਣਾ ਹੈ ਕਿ ਗ੍ਰਾਹਕ ਅਾਪਣੇ ਬੈਗ ਅਾਦਿ ਲੈ ਕੇ ਅਾੳੁਣ | 
Z- ਅੈਨਰਜੀ ਸਟੇਨੇਬਿਲਟੀ ਮੈਨੇਜਰ ਗੈਰੀ ਵਾਰਡ ਨੇ ਇਸ ਫੈਸਲੇ ਤੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਪਲਾਸਟਿਕ ਦੇ ਲਿਫਾਫੇ ਸਮੁੰਦਰ ਅਤੇ ਨਹਿਰਾਂ ਨੂੰ ਦੂਸ਼ਿਤ ਕਰਨ ਦਾ ਮੁੱਖ ਕਾਰਨ ਹੈ | ੳੁਨਾਂ ਇਹ ਵੀ ਕਿਹਾ ਕਿ Z-ਅੈਨਰਜੀ ਤੇ ਹਰ ਸਾਲ ਕਈ ਮਿਲੀਅਨ ਲਫਾਫੇ ਵਰਤੇ ਜਾਂਦੇ ਹਨ ਅਤੇ ਵਾਤਾਵਰਨ ਨੂੰ ਸਾਫ ਰੱਖਣ ਲਈ Z ਅੈਨਰਜੀ ਵਲੋਂ ਲਿਅਾ ਗਿਅਾ ਇਹ ਇੱਕ ਅਹਿਮ ਫੈਸਲਾ ਹੈ |
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੇਅਰ ਹਾੳੂਸ, ਪ੍ਰੋਗ੍ਰੈਸਿਵ ਫੂਡ ਸਟੱਫ ਵਰਗੀਅਾਂ ਕੰਪਨੀਅਾਂ ਵੀ ਅਜਿਹੇ ਫੈਸਲੇ ਲੈ ਚੁੱਕੀਅਾਂ ਹਨ ਅਤੇ ਨਿੳੂਜ਼ੀਲੈਂਡ ਦੇ ਚੰਗੇ ਭਵਿੱਖ ਲਈ ਇਹ ਬਹੁਤ ਚੰਗਾ ਕਦਮ ਹੈ |