ਕੱਲ ਸਾਰਾ ਨਿਊਜੀਲੈਂਡ ਕਰੇਗਾ ਜਮਾ ਦੇਣ ਵਾਲੀ ਠੰਢ ਦਾ ਸੁਆਗਤ

0
112

ਖਰਾਬ ਮੌਸਮ ਕਰਕੇ ਹੁਣ ਤੱਕ 13000 ਵਾਰ ਤੋਂ ਵੀ ਵੱਧ ਵਾਰ ਡਿੱਗੀ ਅਸਮਾਨੀ ਬਿਜਲੀ 

ਆਕਲੈਂਡ (31 ਮਈ, ਹਰਪ੍ਰੀਤ ਸਿੰਘ): ਕੱਲ ਪੂਰੇ ਨਿਊਜੀਲੈਂਡ ਭਰ ਵਿੱਚ ਠੰਢ ਦਾ ਸੁਆਗਤ ਹੋਣ ਜਾ ਰਿਹਾ ਹੈ ਅਤੇ ਮੌਸਮ ਵਿਭਾਗ ਅਨੁਸਾਰ ਜਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਜਮਾ ਦੇਣ ਵਾਲਾ ਹੋਏਗਾ।

ਇਸ ਤੋਂ ਇਲਾਵਾ ਬੀਤੇ ਕੱਲ ਤੋਂ ਲੈਕੇ ਮੌਸਮ ਤਾਂ ਪਹਿਲਾਂ ਹੀ ਆਪਣਾ ਮਿਜਾਜ ਬਦਲੀ ਬੈਠਾ ਹੈ ਅਤੇ ਹੁਣ ਤੱਕ ਪੂਰੇ ਨਿਊਜੀਲੈਂਡ ਵਿੱਚ 13000 ਤੋਂ ਵੀ ਵਧੇਰੇ ਵਾਰ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪੱਛਮੀ ਆਕਲੈਂਡ ਤਾਂ ਜਿਵੇਂ ਅਸਮਾਨੀ ਬਿਜਲੀਆਂ ਡਿੱਗਣ ਦਾ ਗੜ੍ਹ ਹੀ ਬਣ ਗਿਆ ਹੈ।ਇਥੇ ਸਭ ਤੋਂ ਵੱਧ ਵਾਰ ਬਿਜਲੀ ਡਿੱਗਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

ਨੀਵਾ ਦਾ ਕਹਿਣਾ ਹੈ ਕਿ ਕੱਲ ਵੀ ਬਾਰਿਸ਼ ਤੋਂ ਨਿਜਾਦ ਨਹੀਂ ਮਿਲੇਗੀ ਅਤੇ ਬਾਰਿਸ਼ ਲਗਾਤਾਰ ਜਾਰੀ ਰਹੇਗੀ। ਐਨ ਜੈਡ ਟੀ ਏ ਵਲੋਂ ਤਾਂ ਖਾਸਤੌਰ ਤੇ ਕਾਰ ਚਾਲਕਾਂ ਨੂੰ ਪੂਰੇ ਧਿਆਨ ਨਾਲ ਗੱਡੀਆਂ ਚਲਾਉਣ ਦੀ ਹਿਦਾਇਤ ਦਿੱਤੀ ਹੈ।