ਖਰਾਬ ਮੌਸਮ ਦੇ ਚੱਲਦਿਅਾਂ ਨਿੳੂਜ਼ੀਲੈਂਡ ਦੇ ਕਈ ਇਲਾਕਿਅਾਂ ਵਿੱਚ ਹੋ ਸਕਦੀ ਹੈ ਬਿਜਲੀ ਗੁੱਲ…

0
236

ਅਾਕਲੈਂਡ (14 ਅਗਸਤ) : ਕਿੰਗ ਟਾਈਡ ਅਤੇ ਤੂਫਾਨੀ ਹਵਾਂਵਾਂ ਦੇ ਨਿੳੂਜ਼ੀਲੈਂਡ ਨਾਲ ਟਕਰਾੳੁਣ ਦੇ ਚੱਲਦਿਅਾਂ ਅੱਪਰ ਨੋਰਥ ਅਾਈਲੈਂਡ ਵਿੱਚ ਮੌਸਮ ਸਬੰਧਿਤ ਚੇਤਾਵਨੀ ਜਾਰੀ ਕੀਤੀ ਗਈ ਹੈ | 
ਨੀਵਾ ਦੇ ਮੌਸਮ ਵਿਗਿਅਾਨੀ ਕ੍ਰਿਸ ਬ੍ਰੈਂਡੋਲੀਨੋ ਨੇ ਦੱਸਿਅਾ ਕਿ ਪੱਛਮੀ ਤੱਟੀ ਖੇਤਰਾਂ ਵਿੱਚ ਮੌਸਮ ਨੂੰ ਲੈ ਕੇ ਕਾਫੀ ੳੁਥਲ-ਪੁਥਲ ਦੇਖੀ ਜਾ ਸਕਦੀ ਹੈ |  ਹਾਲਾਂਕਿ ਅਾਕਲੈਂਡ ਵਾਸੀ ਇਸ ਸਮੱਸਿਅਾ ਤੋਂ ਬਚੇ ਰਹਿਣਗੇ, ਪਰ ਇਥੇ ਤੇਜ ਹਵਾਂਵਾਂ ਅਤੇ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ | 
ਰੈਡਲਾਨ ਤੋਂ ਲੈ ਕੇ ਪੀਹਾ ਤੱਕ ਅਤੇ ਪੱਛਮੀ ਤੱਟੀ ਖੇਤਰਾਂ ਵਿੱਚ ਮੌਸਮ ਇੰਨਾਂ ਤੂਫਾਨੀ ਹੋ ਸਕਦਾ ਹੈ ਕਿ ਸੜਕਾਂ ਤੇ ਹੜਾਂ ਵਰਗੇ ਹਲਾਤ ਬਣ ਸਕਦੇ ਹਨ ਅਤੇ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਸਕਦੀ ਹੈ | ਅਾਕਲੈਂਡ ਦੇ ਸਮੁੰਦਰੀ ਤੱਟਾਂ ਤੇ ਇਸੇ ਕਿੰਗ ਟਾਈਡ ਦੇ ਚੱਲਦਿਅਾਂ ਵੱਡੀਅਾਂ-ਵੱਡੀਅਾਂ ਲਹਿਰਾਂ ਦੇਖਣ ਨੂੰ ਮਿਲ ਸਕਦੀਅਾਂ ਹਨ |