ਅਾਕਲੈਂਡ (21 ਅਪ੍ਰੈਲ) : ਖਾਲਸਾ ਪੰਥ ਦੀ ਸਾਜਨਾ ਦਿਵਸ ਨੂੰ ਸਮਰਪਿਤ ਪਹਿਲੀ ਵਾਰ ਸੁਖਮਨੀ ਸਾਹਿਬ ਦੇ ਪਾਠ 29 ਅਪ੍ਰੈਲ ਦਿਨ ਅੈਤਵਾਰ, ਕਾਰਲਟੋਨ ਸਕੂਲ, 99A ਕਾਰਲਟੋਨ ਏਵ, ਵੈਂਗਨੂਈ ਵਿਖੇ ਅਾਰੰਭੇ ਜਾਣਗੇ |
ਦੱਸਣਯੋਗ ਹੈ ਕਿ 9:30 ਵਜੇ ਸੁਖਮਨੀ ਸਾਹਿਬ ਦੇ ਪਾਠ ਦਾ ਅਾਰੰਭ ਹੋਵੇਗਾ | 11 ਵਜੇ ਕੀਰਤਨ ਸਮਾਗਮ ਅਤੇ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਜਿਸ ੳੁਪਰੰਤ 12:30 ਵਜੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ | ਸੰਗਤਾਂ ਨੂੰ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ |
ਵਧੇਰੇ ਜਾਣਕਾਰੀ ਲਈ 021930472 ਤੇ ਸੰਪਰਕ ਕੀਤਾ ਜਾ ਸਕਦਾ ਹੈ |