ਖ੍ਰੀਦ ਲਓ ਕੁਈਨਸਟਾੳੂਨ ਦਾ ਟੈਨਿਸ ਦਾ ਮੈਦਾਨ ਸਿਰਫ $1 ਮਿਲੀਅਨ ਵਿੱਚ…

0
131

ਅਾਕਲੈਂਡ (18 ਜੁਲਾਈ) : ਕੁਈਨਸਟਾੳੂਨ ਟੈਨਿਸ ਸਕੁਏਅਰ ਕੋਰਟ ਜੋ ਕਿ 1012 ਵਰਗ ਮੀਟਰ ਵਿੱਚ ਬਣਿਅਾ ਹੈ | ਹਾਲਾਂਕਿ ਇਸ ਤੇ ਇੱਕ ਵੀ ਟੈਨਿਸ ਦਾ ਮੈਚ ਖੇਡਿਅਾ ਨਹੀਂ ਜਾ ਸਕਦਾ, ਪਰ ਫਿਰ ਵੀ ਵੇਚਣ ਲਈ ਇਸਦੀ ਕੀਮਤ $1 ਮਿਲੀਅਨ ਰੱਖੀ ਗਈ ਹੈ , ਕਿੳੁਕਿ ਇਹ ਬਹੁਤ ਮੌਕੇ ਦੀ ਜਗਾ ਹੈ |
ਇਸਦੇ ਮਾਲਕ ਟ੍ਰੈਵਲ ਮੈਕਲੀ, ਜੋ ਕਿ ਇਨਵਰਕਾਰਗਿਲ ਦੇ ਰਹਿਣ ਵਾਲੇ ਹਨ, ਦਾ ਕਹਿਣਾ ਹੈ ਕਿ ੳੁਹ ਕਈ ਸਾਲਾਂ ਤੋਂ ਇਸ ਟੈਨਿਸ ਕੋਰਟ ਦੇ ਮਾਲਕ ਹਨ | ੳੁਨਾਂ ਦੱਸਿਅਾ ਕਿ ਇਸਦੇ ਅਾਲੇ-ਦੁਅਾਲੇ ਦੇ ਨਜ਼ਾਰੇ ਬਹੁਤ ਸ਼ਾਨਦਾਰ ਹਨ ਅਤੇ ਇਸਦਾ ਮੁੱਲ $980,000 ਰੱਖਿਅਾ ਗਿਅਾ ਹੈ |
ਇਥੇ ਦੱਸਣਯੋਗ ਹੈ ਕਿ ਇਹ ਕੁਈਨਸਟਾੳੂਨ ਏਅਰਪੋਰਟ ਦੇ ਫਲਾਈਟ ਪਾਥ ਦੇ ਹੇਠਾਂ ਜਹਾਜਾਂ ਦੇ ੳੁੱਡਣ ਵਾਲੀ ਜਗਾ ਦੇ ਨਜ਼ਦੀਕ ਹੀ ਪੈਂਦੀ ਹੈ, ਜਿਸਦੇ ਚੱਲਦੇ ਸ਼ਾਇਦ ਏਅਰਪੋਰਟ ਵਲੋਂ ਹੀ ਇਸਨੂੰ ਖ੍ਰੀਦਣ ਲਈ ਦਾਅਵੇਦਾਰੀ ਪੇਸ਼ ਕੀਤੀ ਜਾਵੇਗੀ |
ਇਸ ਤੇ ਬੋਲਦਿਅਾਂ ਸਟੇਟ ਏਜੰਟ ਜੈਰਾਡ ਬਲਿਗ ਨੇ ਦੱਸਿਅਾ ਕਿ ਇਸ ਜਗਾ ਤੇ ਰਹਿਣ ਲਈ ਕਾਫੀ ਘਰ ਬਣਾਏ ਜਾ ਸਕਦੇ ਹਨ ਅਤੇ ਇਸਦਾ ਮੁੱਲ ਅਸਾਨੀ ਨਾਲ $1 ਮਿਲੀਅਨ ਤੱਕ ਮਿਲ ਜਾਵੇਗਾ | ਇਸ ਲਈ ਟੈਂਡਰ 2 ਅਗਸਤ ਤੱਕ ਖੋਲੇ ਗਏ ਹਨ |