ਖ੍ਰੀਦ ਲਓ ਨਿੳੂਜ਼ੀਲੈਂਡ ਦਾ ਇਹ ਸ਼ਾਨਦਾਰ ਬੀਚ…

0
323

ਅਾਕਲੈਂਡ (25 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਜੇਕਰ ਤੁਸੀਂ ਕਦੇ ਨਿੳੂਜ਼ੀਲੈਂਡ ਦਾ ਕੋਈ ਸਮੁੰਦਰੀ ਤੱਟ ਖ੍ਰੀਦਣ ਬਾਰੇ ਸੋਚਿਅਾ ਹੈ ਤਾਂ ਵੈਲਿੰਗਟਨ ਤੋਂ ਸਿਰਫ 40 ਕਿਲੋਮੀਟਰ ਦੀ ਦੂਰੀ ਤੇ 5.3 ਹੈਕਟੇਅਰ ਵਿੱਚ ਫੈਲਿਅਾ ਕੋਸਟਲ ਬਲਾਕ ਮਾਰਕੀਟ ਵਿੱਚ ਵਿਕਣ ਲਈ ਅਾਇਅਾ ਹੈ | ਇਹ ਬੀਚ ਵੈਲਿੰਗਟਨ ਦੇ ਦੱਖਣੀ -ਪੱਛਮੀ ਕੋਸਟ ਤੇ ਸਥਿਤ ਹੈ | 
ਇਸਨੂੰ ਵੇਚਣ ਲਈ ਸਹਿਭਾਗੀ ਬਣੀ ਸੈਚੁਰੀ 21 ਚੋਇਸ ਰੈਲਿਟੀ ਦੀ ਜੋਏ ਲੂਪੀ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਸ਼ਾਨਦਾਰ ਜਗਾ ਹੈ | ਜੋ ਲੋਕ ਅਾਪਣੀ ਮਲਕੀਅਤ ਵਿੱਚ ਅਲੱਗ ਰਹਿ ਕੇ ਕੁਦਰਤ ਦੇ ਨਜਾਰਿਅਾ ਦਾ ਅਾਨੰਦ ਲੈਣਾ ਚਾਹੁੰਦੇ ਹਨ, ੳੁਨਾਂ ਲਈ ਇਹ ਇੱਕ ਸਵਰਗ ਹੈ | 
ਜਿਕਰਯੋਗ ਹੈ ਕਿ ਇਥੇ ਸ਼ਿਕਾਰ ਕਰਨ ਤੋਂ ਇਲਾਵਾ, ਮੱਛੀਅਾਂ ਫੜਨਾ ਅਤੇ ਹੋਰ ਕੁਦਰਤੀ ਨਜਾਰੇ ਮੌਜੂਦ ਹਨ | ਕੁਦਰਤੀ ਖੂਬਸੂਰਤੀ ਦੇਖਦਿਅਾਂ ਇਸਨੂੰ ਜਮੀਨ ਤੇ ਸਵਰਗ ਦਾ ਨਾਮ ਵੀ ਦਿੱਤਾ ਜਾ ਸਕਦਾ ਹੈ |