ਗਰਭਵਤੀ ਮਹਿਲਾ ਨਾਲ ਹੋਏ ਅਣਮਨੁੱਖੀ ਵਰਤਾਰੇ ਦੇ ਚੱਲਦਿਅਾਂ ਮਨਿਸਟਰੀ ਅਾਫ ਸ਼ੋਸ਼ਲ ਡਵੈਲਪਮੈਂਟ ਨੇ ਮੰਗੀ ਮੁਅਾਫੀ…

0
348

ਅਾਕਲੈਂਡ (13 ਜੁਲਾਈ) : ਮਨਿਸਟਰੀ ਅਾਫ ਸ਼ੋਸ਼ਲ ਡਵੈਲਪਮੈਂਟ ਵਲੋਂ ਵਰਕ ਅੈਂਡ ਇਨਕਮ ਦੇ ਕਰਮਚਾਰੀ ਦੀ ਸਾਹਮਣੇ ਅਾਈ ਅਣਮਨੁੱਖੀ ਵਰਤਾਰੇ ਦੀ ਘਟਨਾ ਤੋਂ ਬਾਅਦ ਮੁਅਾਫੀ ਮੰਗੀ ਗਈ ਹੈ |
ਦਰਅਸਲ ਮਹਿਲਾ ਜਿਸਦਾ ਨਾਮ ਨਗਾਪਾਕੀ ਮੋਇਟਾਰਾ ਹੈ ਅਤੇ ੳੁਹ ਗਿਸਬੋਰਨ ਵਿੱਚ ਰਹਿੰਦੀ ਹੈ | ੳੁਹ 30 ਹਫਤਿਅਾਂ ਦੀ ਗਰਭਵਤੀ ਹੈ ਅਤੇ ਇੱਕ ਬੱਚੇ ਦੀ ਮਾਂ ਹੈ | ਇਹ ਮਾੜੀ ਘਟਨਾ ੳੁਕਤ ਮਹਿਲਾ ਨਾਲ ੳੁਸ ਵੇਲੇ ਵਾਪਰੀ ਜਦੋਂ ੳੁਹ ਵਰਕ ਅੈਂਡ ਇਨਕਮ ਦੇ ਦਫਤਰ ਅੈਂਮਰਜੈਂਸੀ ਰਿਹਾਇਸ਼ ਲੈਣ ਲਈ ਪੁੱਜੀ | 
ੳੁਕਤ ਮਹਿਲਾ ਦਾ ਕਹਿਣਾ ਹੈ ਕਿ ੳੁਸਦੀ ਹਾਲਤ ਕਾਫੀ ਤਰਸਯੋਗ ਹੈ ਅਤੇ ੳੁਸਨੂੰ ਅਾਪਣੀ ਕਾਰ ਵਿੱਚ ਕਾਫੀ ਦਿਨਾਂ ਤੋਂ ਰਹਿਣਾ ਪੈ ਰਿਹਾ ਹੈ | ਪਰ ਕਰਮਚਾਰੀ ਦੇ ਗਲਤ ਵਿਵਹਾਰ ਕਰਨ ਦੇ ਚੱਲਦੇ ੳੁਹ ਬਹੁਤ ਦੁਖੀ ਹੈ | ੳੁਸਨੇ ਦੱਸਿਅਾ ਕਿ ੳੁਹ ਮਾਓਰੀ ਮੂਲ ਦੀ ਹੈ ਅਤੇ ਕਰਮਚਾਰੀ ਨੇ ਕਿਹਾ ਕਿ ਤੁਸੀਂ ਜਿਸ ਜਗਾ ਤੋਂ ਅਾਏ ਹੋ ਤੁਹਾਨੂੰ ੳੁਥੇ ਹੀ ਵਾਪਿਸ ਭੇਜ ਦੇਣਾ ਚਾਹੀਦਾ ਹੈ | ੳੁਸਦੀ ਇਸ ਸ਼ਬਦਾਵਲੀ ਤੋਂ ਬਾਅਦ ਮੋਇਟਾਰਾ ਦਾ ਕਹਿਣਾ ਹੈ ਕਿ ਮੈਨੂੰ ਘਰ ਜਾਂ ਹੋਰ ਕਿਸੇ ਤਰਾਂ ਦੀ ਮਾਲੀ ਸਹਾਇਤਾ ਦੀ ਇੰਨੀ ਦਰਕਾਰ ਨਹੀਂ ਪਰ ੳੁਸ ਕਰਮਚਾਰੀ ਨੂੰ ਬੋਲਣ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ੳੁਹ ਇੱਕ ਗਰਭਵਤੀ ਮਹਿਲਾ ਨਾਲ ਕਿਸ ਤਰਾਂ ਬੋਲ ਰਿਹਾ ਹੈ |
ੳੁਸਨੇ ਕਿਹਾ ਕਿ ਅਸੀਂ ਨਿੳੂਜ਼ੀਲੈਂਡ ਵਿੱਚ ਰਹਿੰਦੇ ਹਾਂ ਅਤੇ ਇਥੋਂ ਦੇ ਵਸਨੀਕ ਹਾਂ, ਪਰ ਇਸ ਘਟਨਾ ਨੇ ਮੈਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਹੈ |