ਗਲਤੀ ਨਹੀਂ ਬਖਸ਼ੀ ਜਾਏਗੀ, ਨਾਖੁਸ਼ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਮਨਿਸਟਰ ਕਲੈਅਰ ਕਿਉਰੇਨ ਨੂੰ ਕੱਢਿਆ ਕੈਬਿਨੇਟ ਚੋਂ

0
113

ਆਕਲ਼ੈਂਡ (24 ਅਗਸਤ): ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਆਪਣੀ ਕੈਬਿਨੇਟ ਮਨਿਸਟਰ ਕਲੈਅਰ ਕਿਉਰੇਨ ਨੂੰ  ਕੈਬਿਨੇਟ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਲੇਅਰ ਉਨ੍ਹਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਹੈ, ਜਿਸਦੇ ਚਲਦੇ ਇਹ ਫੈਸਲਾ ਲਿਆ ਗਿਆ ਹੈ। ਦਰਅਸਲ ਮਨਿਸਟਰ ਕਲੈਅਰ ਦੁਆਰਾ ਡੇਰੇਕ ਹੈਂਡਲੀ ਨਾਲ ਬੀਹਾਈਵ ਆਫਿਸ ਵਿੱਚ ਚੀਫ ਤਕਨੀਕੀ ਅਧਿਕਾਰੀ ਦੀ ਉਪਾਧੀ ਲਈ ਕੀਤੀ ਗਈ ਮੀਟਿੰਗ ਸਬੰਧਿਤ ਕਿਸੇ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਸੀ ਅਤੇ ਇਸੇ ਦੇ ਚਲਦਿਆਂ ਕਲੇਅਰ ਕਿਉਰੇਨ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ।

ਦੱਸਣਯੋਗ ਹੈ ਕਿ ਕਲੈਅਰ ਨੂੰ ਮਨਿਸਟਰ ਆਫ ਬਰਾਡਕਾਸਟਿੰਗ, ਕਮਿਊਨੀਕੇਸ਼ਨ, ਡੀਜੀਟਲ ਮੀਡੀਆ ਦੇ ਅਹੁਦੇ ਨੂੰ ਨਿਭਾਉਂਦੇ ਰਹਿਣਗੇ, ਸਿਰਫ ਕੈਬਿਨੇਟ ਮਨਿਸਟਰ ਦਾ ਅਹੁਦਾ ਹੀ ਉਨ੍ਹਾਂ ਤੋਂ ਖੋਹਿਆ ਗਿਆ ਹੈ।