ਗਾਇਕ ਗੈਰੀ ਭੁੱਲਰ ਦੇ ਗੀਤ ਦਾ ਪੋਸਟਰ “ਰੂਹ ਦੀ ਯਾਰੀ” ਹੋਇਅਾ ਰੀਲੀਜ਼.. 

0
631

ਆਕਲੈੰਡ (12 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )ਰੀਝਾਂ ਫ਼ਿਲਮਜ਼’ ਦੇ ਬੈਨਰ ਹੇਠ ਨਿਊਜ਼ੀਲੈਂਡ ਵੱਸਦੇ ਗਾਇਕ, ਗੈਰੀ ਭੁੱਲਰ ਦੇ ਪਲੇਠੇ ਗੀਤ “ਰੂਹ ਦੀ ਯਾਰੀ” ਦਾ ਪੋਸਟਰ ਜਾਰੀ ਕੀਤਾ ਗਿਆ ਹੈ। ਗੀਤ ਦੇ ਗੀਤਕਾਰ ‘ਬਿੱਕਾ ਮੰਨਣ’ ਤੇ ਸੰਗੀਤਕਾਰ ‘ਗੁਰਨੀਤ ਸਿੰਘ ਰਹਿਸੀ’ ਦੋਵੇਂ ਹੀ ਨਿਊਜ਼ੀਲੈੰਡ ਦੇ ਵਸਨੀਕ ਹਨ। ਗੀਤ ਦਾ ਫਿਲਮਾਂਕਣ ਨਾਮਵਰ ਵੀਡੀਓ  ਡਾਇਰੈਕਟਰ ਸੰਦੀਪ ਬਾਠ ਦੁਆਰਾ ਨਿਊਜ਼ੀਲੈੰਡ ਦੀਆ ਖ਼ੂਬਸੂਰਤ ਵਾਦੀਆਂ ਵਿੱਚ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ।ਜਿਕਰਯੋਗ ਹੈ ਕਿ ਸੰਦੀਪ ਬਾਠ ‘ਗੀਤਕਾਰੀਆਂ ’7 ਜਾਣੀਆਂ ‘, ‘ਤਰੱਕੀਆਂ‘, ‘ਗਰੰਟੀ’ ਅਤੇ ‘ਯਾਦਾਂ ਤੇਰੀਅਾਂ ਵਰਗੇ ਗੀਤ ਡਾਇਰੈਕਟ ਕਰ ਚੁੱਕੇ ਹਨ। ਇਹ ਗੀਤ ਜੂਨ ਦੇ ਪਹਿਲੇ ਹਫ਼ਤੇ ਵਿਸ਼ਵ ਭਰ ਵਿੱਚ ਜਾਰੀ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਪੀ.ਟੀ.ਸੀ ਪੰਜਾਬੀ ਚੈਨਲ ਤੇ ਦੇਖਿਆ ਜਾ ਸਕੇਗਾ। ਰੀਝਾਂ ਫ਼ਿਲਮਜ਼ ਦੀ ਟੀਮ ਵੱਲੋਂ ਸ੍ਰੀ ਜੇ ਬਾਠ, ਸ੍ਰੀ ਜੀਤ ਸੰਧੂ ਅਤੇ ਗੀਤਕਾਰ ਗੁਰਮੋਹ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ।