ਗਾਵਾਂ ਵਿਚਲੀ ਬਿਮਾਰੀ ਖਤਮ ਕਰਨ ਲਈ ਨਿਊਜੀਲੈਂਡ ਸਰਕਾਰ ਦਾ ਵੱਡਾ ਫੈਸਲਾ, 150,000 ਤੋਂ ਵਧੇਰੇ ਗਾਵਾਂ ਉਤਾਰੀਆਂ ਜਾਣਗੀਆਂ ਮੌਤ ਦੇ ਘਾਟ…

0
138

ਆਕਲੈਂਡ (28 ਮਈ) ਆਕਲੈਂਡ ਬਿਊਰੋ: ਨਿਊਜੀਲੈਂਡ ਵਿੱਚ ਗਾਵਾਂ ਵਿੱਚ ਪਾਈ ਜਾਣ ਵਾਲੀ ਬਿਮਾਰੀ ਮਾਈਕੋਪਲਾਜਮਾ ਬੋਵੀਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਲਈ ਨਿਊਜੀਲੈਂਡ ਸਰਕਾਰ ਵਲੋਂ ਇੱਕ ਅਹਿਮ ਅਤੇ ਬਹੁਤ ਹੀ ਵੱਡਾ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਤਹਿਤ ਲਗਭਗ 150,000 ਗਾਵਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇਗਾ ਤਾਂ ਜੋ ਐਮ ਬੋਵੀਸ ਨਾਮੀ ਇਹ ਬਿਮਾਰੀ ਨਿਊਜੀਲੈਂਡ ਵਿੱਚ ਪੂਰੀ ਤਰ੍ਹਾਂ ਖਤਮ ਹੋ ਸਕੇ। ਦੱਸਣਯੋਗ ਹੈ ਕਿ ਇਹ ਬਿਮਾਰੀ ਗਾਵਾਂ ਦੇ ਕੱਚੇ ਦੁੱਧ ਨੂੰ ਪੀਤੇ ਜਾਣ ਤੇ ਮਨੁੱਖਾਂ ਵਿੱਚ ਵੀ ਕਈ ਤਰ੍ਹਾਂ ਦੇ ਇਨਫੈਕਸ਼ਨ ਨੂੰ ਜਨਮ ਦਿੰਦੀ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡੈਨ ਨੇ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਕਿ ਇਹ ਕਾਰਾ ਆਉਂਦੇ ਇੱਕ ਤੋਂ ਦੋ ਸਾਲਾਂ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਇਸ ਤੇ ਤਕਰੀਬਨ $886 ਮਿਲੀਅਨ ਖਰਚ ਕੀਤੇ ਜਾਣਗੇ। ਪਰ ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਇਹ ਕਦਮ ਹੁਣ ਨਾ ਚੁੱਕਿਆ ਗਿਆ ਤਾਂ ਇਸ ਬਿਮਾਰੀ ਦੇ ਬੂਰੇ ਨਤੀਜਿਆਂ ਦੀ ਮਾਰ ਇਸ ਤੋਂ ਵੀ ਕਈ ਗੁਣਾ ਮਹਿੰਗੀ ਹੋਵੇਗੀ।
ਉਨ੍ਹਾਂ ਕਿਹਾ ਕਿ ਮੇਰੀ ਹਮਦਰਦੀ ਉਨ੍ਹਾਂ ਸਾਰੇ ਕਿਸਾਨਾਂ ਨਾਲ ਹੈ ਜਿਨ੍ਹਾਂ ਨੂੰ ਇਸ ਦਰਦ ਵਿੱਚੋਂ ਗੁਜਰਨਾ ਪਏਗਾ। ਪਰ ਇਹ ਕਠੋਰ ਫੈਸਲਾ ਲੈਣਾ ਹੀ ਸਮੇਂ ਦੀ ਮਜਬੂਰੀ ਹੈ।