ਗਿਸਬੋਰਨ ਦੀ ਅਜਿਹੀ ਮਹਿਲਾ ਜਿਸਨੂੰ ਮਾਂ ਬਨਣ ਤੱਕ ਇਹ ਪਤਾ ਨਾ ਲੱਗਾ ਕਿ ੳੁਹ ਹੈ ਗਰਭਵਤੀ…

0
188

ਅਾਕਲੈਂਡ (21 ਜੁਲਾਈ) : ਗਿਸਬੋਰਨ ਦੀ ਰਹਿਣ ਵਾਲੀ ਰੈਨ ਜੋਸਫ (21) ਜਿਸ ਵਲੋਂ ਇਸ ਹਫਤੇ ਕਾਫੀ ਯੋਜਨਾਂਵਾਂ ਬਣਾਈਅਾਂ ਗਈਅਾਂ ਸਨ, ਪਰ ੳੁਨਾਂ ਯੋਜਨਾਂਵਾਂ ਵਿਚੋਂ ੳੁਸਦੀ ਮਾਂ ਬਨਣ ਦੀ ਯੋਜਨਾ ਬਿਲਕੁਲ ਵੀ ਨਹੀਂ ਸੀ ਅਤੇ ਇਸ ਬਾਰੇ ੳੁਸਨੂੰ ਬੀਤੇ ਵੀਰਵਾਰ ਮਾਂ ਬਨਣ ਤੋਂ ਬਾਅਦ ਹੀ ਪਤਾ ਲੱਗਾ |
ਦੱਸਣਯੋਗ ਹੈ ਕਿ 36 ਹਫਤਿਅਾਂ ਦੇ ਗਰਭਕਾਲ ਦੇ ਦੌਰਾਨ ੳੁਸਨੂੰ ਇੱਕ ਵੀ ਦਿਨ ਅਜਿਹਾ ਨਹੀਂ ਪ੍ਰਤੀਤ ਹੋਇਅਾ ਕਿ ੳੁਹ ਗਰਭਵਤੀ ਸੀ | 
ਹਾਲਾਂਕਿ ਗਰਭਕਾਲ ਦੌਰਾਨ ੳੁਸਦਾ ਭਾਰ ਵੀ ਵਧਿਅਾ ਸੀ, ਪਰ ੳੁਸਨੇ ਇਸ ਵੱਲ ਕੋਈ ਖਾਸ ਧਿਅਾਨ ਨਾ ਦਿੱਤਾ ਅਤੇ ਅੈਤਵਾਰ ਸਵੇਰੇ ੳੁਸਨੂੰ ਹਲਕੀ ਪਿੱਠ ਦਰਦ ਮਹਿਸੂਸ ਹੋਈ | ਜਿਸਦੇ ਚੱਲਦੇ ੳੁਸਨੇ ਹਸਪਤਾਲ ਜਾਣ ਬਾਰੇ ਸੋਚਿਅਾ, ਪਰ ਰਸਤੇ ਵਿੱਚ ਹੀ ੳੁਸਨੇ ਇੱਕ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ | 
ਇਸ ਸਬੰਧੀ ਡਾਕਟਰਾਂ ਦਾ ਅਜਿਹਾ ਕਹਿਣਾ ਹੈ ਕਿ ਕਈ ਵਾਰ ਬਹੁਤ ਘੱਟ ਮਾਮਲਿਅਾਂ ਵਿੱਚ ਕੁਝ ਮਹਿਲਾਂਵਾਂ ਨੂੰ ਗਰਭਕਾਲ ਦੌਰਾਨ ਪਤਾ ਨਹੀਂ ਲੱਗਦਾ ਕਿ ੳੁਹ ਗਰਭਵਤੀ ਹਨ |