ਗੁਰਦੁਅਾਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਵਿਸਾਖੇ ਦਿਹਾੜੇ ਨੂੰ ਸਮਰਪਿਤ ਬੜੀ ਧੂੰਮ-ਧਾਮ ਨਾਲ ਮਨਾਇਅਾ ਗਿਅਾ ਖਾਲਸਾ ਸਾਜਨਾ ਦਿਵਸ…

0
206

ਅਾਕਲੈਂਡ (16 ਅਪ੍ਰੈਲ) : ਗੁਰਦੁਅਾਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਖਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਅਤੇ ਧੂੰਮ-ਧਾਮ ਨਾਲ ਮਨਾਇਅਾ ਗਿਅਾ |
ਇਸੇ ਦੇ ਚੱਲਦੇ ਬੀਤੇ ਸ਼ੁੱਕਰਵਾਰ ਆਖੰਡ ਪਾਠ ਸਾਹਿਬ ਅਾਰੰਭ ਕੀਤੇ ਗਏ ਸਨ | ਜਿੰਨਾਂ ਦੇ ਅੈਤਵਾਰ ਸਵੇਰੇ ਭੋਗ ਪਾਏ ਗਏ | ਇਸ ੳੁਪਰੰਤ ਅਾਖੰਡ ਕੀਰਤਨੀ ਜੱਥੇ ਵਲੋਂ ਰਸਭਿੰਨਾਂ ਕੀਰਤਨ ਕੀਤਾ ਗਿਅਾ | ਜਿਸ ਤੋਂ ਬਾਅਦ ਭਾਈ ਸਾਹਿਬ ਸਿੰਘ ਕੈਨੇਡਾ ਵਾਲਿਅਾਂ ਵਲੋਂ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਅਾ ਅਤੇ ਬੀਬੀ ਜਸਵੀਰ ਕੋਰ ਜੱਸ ਦੇ ਢਾਡੀ ਜੱਥੇ ਵਲੋਂ ਢਾਡੀ ਵਾਰਾਂ ਨਾਲ ਸਿੱਖ ਇਤਿਹਾਸ ਤੇ ਚਾਨਣਾ ਪਾਇਅਾ ਗਿਅਾ |
ਜਿਸ ਤੋਂ ਬਾਅਦ ਗੁਰਦੁਅਾਰਾ ਕਲਗੀਧਰ ਸਾਹਿਬ ਟਾਕਾਨੀਨੀ ਦੀ ਪ੍ਰਬੰਧਕੀ ਕਮੇਟੀ ਵਲੋਂ ਬੀਬੀ ਜਸਵੀਰ ਕੋਰ ਜੱਸ ਦੇ ਜੱਥੇ ਨੂੰ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ ਗਿਅਾ |