ਅਾਕਲੈਂਡ (17 ਜੂਨ) : ਗੁਰਦੁਅਾਰਾ ਦਸ਼ਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਅੱਜ ਗੁਰਦੁਅਾਰਾ ਪ੍ਰਬੰਧਕ ਕਮੇਟੀ ਵਲੋਂ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਹੋਈ ਬੇਅੱਦਬੀ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ ਹੈ |
ਜਿਸ ਵਿੱਚ ਕਮੇਟੀ ਦੇ ਮੈਂਬਰਾਂ ਵਲੋਂ ਭਾਈ ਧਿਅਾਨ ਸਿੰਘ ਮੰਡ (ਅੈਕਟਿੰਗ ਜੱਥੇਦਾਰ, ਸ਼੍ਰੀ ਅਕਾਲ ਤਖਤ ਸਾਹਿਬ) ਵਲੋਂ ਬਰਗਾੜੀ ਵਿੱਚ ਖੋਲੇ ਗਏ ਮੋਰਚੇ ਦੇ ਸਬੰਧ ਵਿੱਚ ਚਰਚਾ ਕੀਤੀ ਗਈ | ਨਿੳੂਜ਼ੀਲੈਂਡ ਵਿੱਚ ਸਿੱਖਾਂ ਦੀਅਾਂ ਭਾਵਨਾਂਵਾਂ ਦੇ ਸਬੰਧ ਵਿੱਚ, ਸਿੱਖ ਸਰਗਰਮੀਅਾਂ ਦੇ ਅਾਗੂ ਸਰਦਾਰ ਪ੍ਰਿਥੀਪਾਲ ਸਿੰਘ ਬਸਰਾ ਦਾ ਇਸ ਬਾਬਤ ਕਹਿਣਾ ਹੈ ਕਿ ਬਰਗਾੜੀ ਵਿੱਚ ਹੋਈ ਘਟਨਾ ਬਹੁਤ ਹੀ ਨਿੰਦਣਯੋਗ ਸੀ ਅਤੇ ਅਸੀਂ ਸਾਰੇ ਭਾਈ ਧਿਅਾਨ ਸਿੰਘ ਮੰਡ ਵਲੋਂ ਕੀਤੇ ਗਏ ੳੁਪਰਾਲੇ ਦੇ ਨਾਲ ਹਾਂ, ਅਾਸ ਹੈ ਕਿ ਦੋਸ਼ੀਅਾਂ ਨੂੰ ਜਲਦ ਤੋਂ ਜਲਦ ਸਜਾ ਮਿਲ ਸਕੇ |
Home New Zealand ਗੁਰਦੁਅਾਰਾ ਦਸ਼ਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਗੁਰਦੁਅਾਰਾ ਪ੍ਰਬੰਧਕ ਕਮੇਟੀ ਵਲੋਂ ਬਰਗਾੜੀ ਵਿੱਚ ਗੁਰੂ...