ਗੁਰਦੁਅਾਰਾ ਸਿੰਘ ਸਭਾ ਕ੍ਰਾਈਸਚਰਚ ਵਿਖੇ ਖਾਲਸਾ ਪੰਥ ਸਾਜਨਾ ਦਿਵਸ ਮਨਾਇਅਾ ਗਿਅਾ ਬੜੀ ਧੂੰਮ-ਧਾਮ ਨਾਲ…

0
379

ਅਾਕਲੈਂਡ (16 ਅਪ੍ਰੈਲ) : ਗੁਰਦੁਅਾਰਾ ਸਿੰਘ ਸਭਾ ਕ੍ਰਾਈਸਚਰਚ ਵਿਖੇ ਖਾਲਸਾ ਸਾਜਨਾ ਦਿਵਸ, ਲੈਂਡਸਡਾੳੂਨ ਕਮਿੳੂਨਿਟੀ ਹਾਲ, ਕਸ਼ਮੇਰ ਵਿਖੇ ਬੜੀ ਧੂੰਮ-ਧਾਮ ਨਾਲ ਮਨਾਇਅਾ ਗਿਅਾ | 
ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਬੀਤੇ ਦਿਨੀਂ ਅੈਤਵਾਰ ਸਵੇਰੇ 10 ਵਜੇ ਪਾਏ ਗਏ ਅਤੇ ਇਸ ੳੁਪਰੰਤ ਸ਼੍ਰੀ ਸਹਿਜ ਪਾਠ ਦੇ ਭੋਗ 11:30 ਵਜੇ ਪਾਏ ਗਏ | ਜਿਸ ਤੋਂ ਬਾਅਦ ਭਾਈ ਜਤਿੰਦਰ ਜੋਧ ਸਿੰਘ ਜੀ ਦੇ ਰਾਗੀ ਜੱਥੇ ਵਲੋਂ 12 ਵਜੇ ਕੀਰਤਨ ਸਮਾਗਮ ਕੀਤਾ ਗਿਅਾ ਅਤੇ 1:30 ਵਜੇ ਅਰਦਾਸ ਕੀਤੀ ਗਈ | ਜਿਸ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਿਅਾ |
ਦੱਸਣਯੋਗ ਹੈ ਕਿ ਨਿੳੂਜ਼ੀਲੈਂਡ ਵਿੱਚ ਸਿੱਖ ਭਾਈਚਾਰਾ ਕਾਫੀ ਵੱਡੀ ਗਿਣਤੀ ਵਿੱਚ ਵੱਧ ਰਿਹਾ ਹੈ, ਜਿਸਦੇ ਚਲਦੇ ਖਾਲਸਾ ਸਾਜਨਾ ਦਿਵਸ ਪੂਰੇ ਨਿੳੂਜ਼ੀਲੈਂਡ ਵਿੱਚ ਬੜੀ ਧੂੰਮ-ਧਾਮ ਨਾਲ ਮਨਾਇਅਾ ਜਾਂਦਾ ਹੈ | ਇਥੇ ਜਿਕਰਯੋਗ ਹੈ ਕਿ 2011 ਵਿੱਚ ਭੂਚਾਲ ਅਾੳੁਣ ਕਾਰਨ ਗੁਰਦੁਅਾਰਾ ਸਾਹਿਬ ਦੀ ਇਮਾਰਤ ਢਹਿ ਗਈ ਸੀ | ਜਿਸਦੇ ਚੱਲਦੇ ਹਰੇਕ ਹਫਤੇ ਦਾ ਸਮਾਗਮ ਕਮਿੳੂਨਿਟੀ ਹਾਲ ਵਿੱਚ ਕੀਤਾ ਜਾਂਦਾ ਹੈ | ਹੁਣ ਗੁਰਦੁਅਾਰਾ ਸਾਹਿਬ ਦੀ ਇਮਾਰਤ ਤਿਅਾਰ ਹੋ ਗਈ ਹੈ ਅਤੇ ਜਲਦ ਹੀ ਇਮਾਰਤ ਦਾ ੳੁਦਘਾਟਨ ਕੀਤਾ ਜਾਵੇਗਾ | ਜਿਸ ਬਾਰੇ ਜਲਦ ਹੀ ਸਿੱਖ ਸੰਗਤ ਨੂੰ ਸੂਚਿਤ ਕੀਤਾ ਜਾਵੇਗਾ |