ਗੁੰਮਸ਼ੁਦਾ ਗੁਰਵਿੰਦਰ ਸਿੰਘ ਦੀ ਸੁਰੱਖਿਅਤਾ ਨੂੰ ਲੈਕੇ ਪੁਲਿਸ ਦੀ ਚਿੰਤਾ ਵਧੀ

0
107

ਆਕਲੈਂਡ (8 ਮਾਰਚ): ਮਾਸਟਰ ਪੁਲਿਸ ਨੂੰ ਪਿਛਲੇ ਕਈ ਦਿਨਾਂ ਤੋਂ ਗੁੰਮਸ਼ੁਦਾ ਹੋਏ ਗੁਰਵਿੰਦਰ ਸਿੰਘ ਦੀ ਭਾਲ ਹੈ। ਦੱਸਣਯੋਗ ਹੈ ਕਿ ਗੁਰਵਿੰਦਰ ਸਿੰਘ ਦੀ ਉਮਰ 26 ਸਾਲ ਹੈ ਅਤੇ ਉਹ ਬੀਤੀ 5 ਮਾਰਚ ਤੋਂ ਲਾਪਤਾ ਹੈ।

ਉਸ ਨੂੰ ਅਖੀਰਲੀ ਵਾਰ ਕੈਪ ਪੈਲੀਜ਼ਰ ਲਾਈਟ ਹਾਊਸ ਤੋਂ ਪੂਰਬ ਵਿੱਚ ਡੇਢ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇੱਕ ਸਮੁੰਦਰੀ ਕੰਢੇ 'ਤੇ ਸ਼ਾਮ 4.30 ਤੋਂ 5 ਵਜੇ ਦੇ ਵਿਚਕਾਰ ਦੇਖਿਆ ਗਿਆ ਸੀ। ਪੁਲਿਸ ਤੋਂ ਇਲਾਵਾ ਵੰਲਟੀਅਰਾਂ ਅਤੇ ਗੋਤਾਖੋਰਾਂ ਵਲੋਂ ਵੀ ਉਸਦੀ ਭਾਲ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਗੁਰਵਿੰਦਰ ਸਿੰਘ ਦੀ ਗੱਡੀ ਅਤੇ ਉਸ ਨਾਲ ਸਬੰਧਿਤ ਹੋਰ ਸਾਮਾਨ ਕੈਪ ਪੈਲੀਜਰ ਇਲਾਕੇ ਤੋਂ ਮਿਲ ਗਿਆ ਸੀ। ਜੇਕਰ ਕਿਸੇ ਨੂੰ ਵੀ ਇਸ ਗੁਰਵਿੰਦਰ ਸਿੰਘ ਸਬੰਧੀ ਜ਼ਰੂਰੀ ਜਾਣਕਾਰੀ ਪਤਾ ਲੱਗੇ ਤਾਂ ਉਹ ਮਾਸਟਰਟਨ ਪੁਲਿਸ ਨੂੰ ਤੁਰੰਤ 06 370 0300 ਇਸ ਨੰਬਰ 'ਤੇ ਸੰਪਰਕ ਕਰੇ