ਗੁੰਮਿਆਂ ਪਰਸ ਲੱਭਣ ‘ਤੇ ਜ਼ਿਆਦਾਤਰ ਨਿਊਜ਼ੀਲੈਂਡ ਵਾਸੀ ਦਿਖਾਉਂਦੇ ਇਮਾਨਦਾਰੀ – ਸਰਵੇਖਣ 

0
218

ਆਕਲੈਂਡ (22 ਜੂਨ, ਹਰਪ੍ਰੀਤ ਸਿੰਘ): 40 ਵੱਖੋ-ਵੱਖ ਦੇਸ਼ਾਂ ਵਿੱਚ ਕੀਤੇ ਗਏ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਨਿਊਜ਼ੀਲੈਂਡ ਦੇ ਵਸਨੀਕਾਂ ਨੂੰ ਜੇਕਰ ਕਿਸੇ ਦਾ ਗੁੰਮਿਆ ਹੋਇਆ ਪਰਸ ਲੱਭਦਾ ਹੈ ਤਾਂ ਉਨ੍ਹਾਂ ਪਰਸਾਂ ਨੂੰ ਜ਼ਿਆਦਾਤਰ ਲੋਕਾਂ ਵੱਲੋਂ ਇਮਾਨਦਾਰੀ ਵਰਤਦਿਆਂ ਵਾਪਿਸ ਕਰ ਦਿੱਤਾ ਜਾਂਦਾ ਹੈ। ਇਸ ਸਰਵੇਖਣ ਵਿੱਚ ਖਾਲੀ ਪਰਸ ਮੋੜਣ ਵਾਲਿਆਂ ਦੀ ਗਿਣਤੀ 60% ਹੀ ਸੀ, ਪਰ ਜੱਦ ਇਨ੍ਹਾਂ ਪਰਸਾਂ ਵਿੱਚ ਕਿਸੇ ਨੂੰ ਪੈਸੇ ਮਿਲਦੇ ਹਨ ਤਾਂ ਵਾਪਿਸ ਕਰਨ ਵਾਲਿਆਂ ਦੀ ਗਿਣਤੀ ਵਿੱਚ ਹੈਰਾਨੀਜਣਕ ਢੰਗ ਨਾਲ 80% ਤੱਕ ਵਾਧਾ ਹੋ ਜਾਂਦਾ ਹੈ।

ਦੱਸਣਯੋਗ ਹੈ ਕਿ ਇਨ੍ਹਾਂ ਦੇਸ਼ਾਂ ਦੇ ਵਿੱਚ ਜ਼ਿਆਦਾਤਰ ਪੱਛਮੀ ਦੇਸ਼ ਸ਼ਾਮਿਲ ਸਨ ਅਤੇ ਗੁੰਮਸ਼ੁਦਾ ਪਰਸ ਲੱਭਣ 'ਤੇ ਅਮਰੀਕਾ ਇੰਗਲੈਂਡ ਅਤੇ ਪੋਲੈਂਡ ਦੇ ਲੋਕੀਂ ਵੀ ਕੁਝ ਅਜਿਹਾ ਹੀ ਵਤੀਰਾ ਅਪਣਾਉਂਦੇ ਹਨ।