ਗੈਰ-ਕਾਨੂੰਨੀ ਇਕਰਾਰਨਾਮਿਅਾਂ ਤੇ ਇੱਕ ਘਰ ਵਿੱਚ 24 ਜਣੇ ਰਹਿਣ ਨੂੰ ਮਜਬੂਰ ਇਹ ਪਰਵਾਸੀ ਕਰਮਚਾਰੀ…

0
253

ਅਾਕਲੈਂਡ (10 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਅਾਕਲੈਂਡ ਵਿੱਚ ਕੰਸਟ੍ਰਕਸ਼ਨ ਦੇ ਕੰਮ ਨੂੰ ਲੈ ਕੇ ਸਰਕਾਰ ਦਾ ਦਾਅਵਾ ਹੈ ਕਿ ਇਥੇ ਕੰਸਟ੍ਰਕਸ਼ਨ ਕਰਮਚਾਰੀਅਾਂ ਦੀ ਘਾਟ ਹੈ |
ਪਰ ਨਿੳੂਜ਼ਹੱਬ ਦੀ ਛਾਣਬੀਣ ਵਿੱਚ ਸਾਹਮਣੇ ਅਾਇਅਾ ਕਿ ਫਿਲਪੀਨ ਤੋਂ ਅਾਏ ਪਰਵਾਸੀ ਕਰਮਚਾਰੀ ਜਿੰਨਾਂ ਨੂੰ ਬਹੁਤ ਹੀ ਵੱਡੀ ਕੰਪਨੀ "ਏਡਬਲਯੂਅੈਫ" ਵਲੋਂ ਬੁਲਾਇਅਾ ਗਿਅਾ ਹੈ, ਦੀ ਹਾਲਤ ਤਰਸਯੋਗ ਹੈ ਅਤੇ ਪੁੱਜਣ ਤੋਂ 3 ਮਹੀਨੇ ਤੋਂ ਬਾਅਦ ਵੀ ਅਜੇ ਤੱਕ ੳੁਨਾਂ ਨੂੰ ਕੋਈ ਪੁੱਖਤਾ ਕੰਮ ਨਹੀਂ ਮਿਲਿਅਾ ਹੈ | ੳੁਨਾਂ ਦੀ ਹਾਲਤ ਇੰਨੀ ਤਰਸਯੋਗ ਹੈ ਕਿ ੳੁਨਾਂ ਕੋਲ ਖਾਣਾ-ਖਾਣ ਲਈ ਵੀ ਪੈਸੇ ਨਹੀਂ ਹਨ ਅਤੇ ੳੁਹ ਮੱਛੀਅਾਂ ਫੜ ਕੇ ਗੁਜਾਰਾ ਕਰਦੇ ਹਨ | ਇੰਨਾਂ ਹੀ ਨਹੀਂ ਕੰਪਨੀ 24 ਜਣਿਅਾਂ ਨੂੰ 4 ਬੈੱਡਰੂਮ ਵਾਲੇ ਘਰ ਵਿੱਚ ਰੱਖ ਰਹੀ ਹੈ | 
ਇਸ ਬਾਬਤ ਜਦੋਂ ਏਡਬਲਯੂਅੈਫ ਦੇ ਸੀਮੋਨ ਬੈਨਟ ਨਾਲ ਗੱਲਬਾਤ ਕੀਤੀ ਗਈ ਤਾਂ ੳੁਨਾਂ ਨੇ ਕਿਹਾ ਕਿ ਕਰਮਚਾਰੀਅਾਂ ਨੂੰ ਕੰਮ ਮਿਲੇ ਜਾਂ ਨਾ ਮਿਲੇ ਪਰ ੳੁਨਾਂ ਨੂੰ 30 ਘੰਟੇ ਪ੍ਰਤੀ ਹਫਤਾ ਦੇ ਹਿਸਾਬ ਨਾਲ ਤਨਖਾਹ ਦਿੱਤੀ ਜਾ ਰਹੀ ਹੈ |
ਇਥੇ ਦੱਸਣਯੋਗ ਹੈ ਕਿ ਕਰਮਚਾਰੀਅਾਂ ਦਾ ਕਹਿਣਾ ਹੈ ਕਿ ਜੋ ਪੈਸੇ ੳੁਨਾਂ ਨੂੰ ਮਿਲਦੇ ਹਨ, ੳੁਹ ਨਾ-ਕਾਫੀ ਹਨ | ਕਿੳੁਕਿ ਨਾ ਤਾਂ ੳੁਹ ਅਾਪਣੇ ਘਰ ਪੈਸੇ ਭੇਜ ਸਕਦੇ ਹਨ ਅਤੇ ਨਾ ਇਥੇ ਸਹੀ ਢੰਗ ਨਾਲ ਜਿੰਦਗੀ ਬਿਤਾ ਰਹੇ ਹਨ | ੳੁਹਨਾਂ ਦਾ ਕਹਿਣਾ ਹੈ ਕਿ ੳੁਹ ਇਥੇ ਕੰਮ ਕਰਨ ਲਈ ਅਾਏ ਸਨ ਨਾ ਕਿ ਅਾਪਣਾ ਸਮਾਂ ਬਰਬਾਦ ਕਰਨ | 
ਪਰਵਾਸੀਅਾਂ ਦਾ ਇਹ ਵੀ ਕਹਿਣਾ ਹੈ ਕਿ ੳੁਨਾਂ ਨੂੰ ਇਕਰਾਰਨਾਮੇ ਵਿੱਚ ਇਹ ਵੀ ਕਿਹਾ ਗਿਅਾ ਸੀ ਕਿ ੳੁਹ ਟ੍ਰੇਡ ਯੁਨੀਅਨ ਦੀ ਕਿਸੇ ਤਰਾਂ ਦੀ ਗਤੀਵਿਧੀ ਵਿੱਚ ਹਿੱਸਾ ਨਹੀਂ ਲੈਣਗੇ ਅਤੇ ਇਸ ਸਬੰਧ ਵਿੱਚ ਬੋਲਦਿਅਾਂ ਫਰਸਟ ਯੁਨੀਅਨ ਦੇ ਜਨਰਲ ਸਕੱਤਰ ਡੈਨਿਸ ਮਾਗਾ ਨੇ ਕਿਹਾ ਕਿ ਅਸੀਂ ਹੈਰਾਨ ਹਾਂ ਕਿ ਇਕਰਾਰਨਾਮੇ ਵਿੱਚ ਅਜਿਹਾ ਕਿੳੁਂ ਲਿਖਿਅਾ ਹੈ ਅਤੇ ਅਜਿਹੀ ਸ਼ਰਤ ਲਿਖਣ ਦੇ ਬਾਵਜੂਦ ਇਮੀਗ੍ਰੇਸ਼ਨ ਨਿੳੂਜ਼ੀਲੈਂਡ ਨੇ ਕੋਈ ਕਾਰਵਾਈ ਕਿੳੁਂ ਨਹੀਂ ਕੀਤੀ | ਇਥੇ ਜਿਕਰਯੋਗ ਹੈ ਕਿ ਇਹ ਸ਼ਰਤ ਪੂਰੀ ਤਰਾਂ ਗੈਰ-ਕਾਨੂੰਨੀ ਮੰਨੀ ਗਈ ਹੈ, ਕਿੳੁਕਿ ਟ੍ਰੇਡ ਯੁਨੀਅਨ ਦੀ ਕਿਸੇ ਤਰਾਂ ਦੀ ਗਤੀਵਿਧੀ ਵਿੱਚ ਹਿੱਸਾ ਲੈਣਾ ਕਰਮਚਾਰੀਅਾਂ ਦੀ ਅਾਪਣੀ ਮਰਜੀ ਤੇ ਨਿਰਭਰ ਕਰਦਾ ਹੈ |
ਦੱਸਣਯੋਗ ਹੈ ਕਿ ਇੱਕ ਘਰ ਵਿੱਚ 24 ਜਣੇ ਰਹਿਣ ਦੀ ਗੱਲ ਤੇ ਅਾਕਲੈਂਡ ਕਾੳੁਂਸਲ ਨੇ ਅਾਪਣੀ ਪ੍ਰਤੀਕਿਰਿਅਾ ਦਿਖਾੳੁਂਦੇ ਕਿਹਾ ਕਿ ੳੁਹ ਇਸ ਸਬੰਧਿਤ ਕਾਰਵਾਈ ਜਲਦ ਹੀ ਕਾਰਵਾਈ ਸ਼ੁਰੂ ਕਰੇਗੀ, ਕਿੳੁਕਿ ਕਾਨੂੰਨ ਅਨੁਸਾਰ ਇੱਕ ਘਰ ਵਿੱਚ 24 ਜਣਿਅਾਂ ਦਾ ਰਹਿਣਾ ਸਰਾਸਰ ਗਲਤ ਹੈ |