ਗੈਰ-ਕਾਨੂੰਨੀ ਡਰਾਈਵਰਾਂ ਨੂੰ ਵੀ ਸਹੀ ਰਾਹੇ ਪਾੳੁਣ ਦੀ ਕੋਸ਼ਿਸ਼ ਕਰ ਰਹੀ ਵੈਲਿੰਗਟਨ ਪੁਲਿਸ…

0
168

ਅਾਕਲੈਂਡ (26 ਮਈ) 🙁 ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਵੈਲਿੰਗਟਨ ਪੁਲਿਸ ਦਾ ਮੰਨਣਾ ਹੈ ਕਿ ਸਿਰਫ ਜੁਰਮਾਨਾ ਕਰਕੇ ਹੀ ਡਰਾਈਵਰਾਂ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਸਕਦੀ | ਬਲਕਿ ਮੌਕੇ ਤੇ ਪੁੱਜੇ ਅਧਿਕਾਰੀਅਾਂ ਵਲੋਂ ਸਹੀ ਢੰਗ ਨਾਲ ਵਰਤਿਅਾ ਗਿਅਾ ਵਤੀਰਾ ਡਰਾਈਵਰਾਂ ਨੂੰ ਸੁਧਰਨ ਲਈ ਪ੍ਰੇਰਿਤ ਕਰ ਸਕਦਾ ਹੈ ਅਤੇ ਅਾਪਣੇ ਇਥ ਤੱਥ ਨੂੰ ਸਹੀ ਪੇਸ਼ ਕਰਨ ਲਈ ਪੁਲਿਸ ਨੇ ਡਰਾਈਵਰਾਂ ਦੀ ਅਜਿਹੀ ੳੁਦਾਹਰਨ ਨੂੰ ਪੇਸ਼ ਕੀਤੀ ਜਿਸ ਵਿੱਚ ਡਰਾਈਵਰਾਂ ਵਲੋਂ ਅਾਪਣੇ ਅਾਪ ਨੂੰ ਸੁਧਾਰਿਅਾ ਗਿਅਾ ਹੈ | 
ਪੁਲਿਸ ਮਹਿਕਮੇ ਦੀ ੳੁਦਾਹਰਨ ਵਿੱਚ ਵਾਇਰੀਰਾਪਾ ਦੇ ਇੱਕ ਵਿਅਕਤੀ ਦੀ ੳੁਦਾਹਰਨ ਦਿੱਤੀ | ਜਿਸਨੇ ਕੰਮ ਤੇ ਜਾਣਾ ਸੀ, ਪਰ ੳੁਸ ਕੋਲ ਲਾਈਸੈਂਸ ਨਹੀਂ ਸੀ ਅਤੇ ਕੰਮ ਤੇ ੳੁਸਦਾ ਪਹਿਲਾ ਦਿਨ ਸੀ | ਪੁਲਿਸ ਅਧਿਕਾਰੀ ਨੇ ੳੁਸਦੀ ਮਜਬੂਰੀ ਸਮਝੀ ਅਤੇ ੳੁਸਨੂੰ ਇਹ ਕਹਿੰਦਿਅਾਂ ਕੰਮ ਤੇ ਜਾਣ ਦਿੱਤਾ ਕਿ ੳੁਹ ਜਲਦ ਤੋਂ ਜਲਦ ਅਾਪਣਾ ਲਾਈਸੈਂਸ ਪੁਲਿਸ ਸਟੇਸ਼ਨ ਦਿਖਾਵੇ | 
ੳੁਕਤ ਵਿਅਕਤੀ 3 ਦਿਨ ਬਾਅਦ ਅਾਪਣੇ ਨਵੇਂ ਲਾਈਸੈਂਸ ਅਤੇ ਅਾਪਣੀ ਨਵੀਂ ਨੌਕਰੀ ਬਾਰੇ ਪੁਲਿਸ ਅਧਿਕਾਰੀਅਾਂ ਨੂੰ ਦੱਸਣ ਲਈ ਅਾਇਅਾ | ਪੁਲਿਸ ਵਲੋਂ ਕੀਤੇ ਅਜਿਹੇ ਵਤੀਰੇ ਨੂੰ ਲੈ ਕੇ ੳੁਕਤ ਵਿਅਕਤੀ ਬਹੁਤ ਖੁਸ਼ ਸੀ | 
ਪੁਲਿਸ ਦਾ ਵੀ ਇਹ ਹੀ ਕਹਿਣਾ ਹੈ ਕਿ ਸਾਡੀ ਵੀ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਜੁਰਮਾਨਾ ਕਰਨ ਦੀ ਬਜਾਏ ਵਿਅਕਤੀ ਨੂੰ ਪ੍ਰੇਰਿਤ ਕਰੀਏ ਕਿ ਕੋਈ ਵੀ ਗੈਰ-ਕਾਨੂੰਨੀ ਢੰਗ ਨਾਲ ਗੱਡੀ ਚਲਾ ਕੇ ਨਿਯਮਾਂ ਦੀ ੳੁਲੰਘਣਾ ਨਾ ਕਰੇ |