ਗ੍ਰੇਅ ਮਾੳੂਥ ਵਿੱਚ ਜਾਣ-ਬੁੱਝ ਕੇ ਲਗਾਈ ਗਈ ਅੱਗ ਵਿੱਚ ਭਾਰਤੀ ਰੈਸਟੋਰੈਂਟ ਸੜ ਕੇ ਹੋਇਅਾ ਸੁਅਾਹ…

0
843

ਅਾਕਲੈਂਡ (18 ਜੂਨ) : ਅੱਜ ਸਵੇਰੇ ਤਕਰੀਬਨ 3:30 ਤੋਂ 4:15 ਦੇ ਵਿਚਕਾਰ ਗ੍ਰੇਅ ਮਾੳੂਥ ਦੇ ਟੈਨੂਈ ਸਟ੍ਰੀਟ ਵਿੱਚ ਲੱਗੀ ਭਿਅਾਨਕ ਅੱਗ ਦੇ ਚੱਲਦਿਅਾਂ ਇੱਕ ਇੰਡੀਅਨ ਰੈਸਟੋਰੈਂਟ ਦੇ ਬੁਰੀ ਤਰਾਂ ਸੜ ਕੇ ਸੁਅਾਹ ਹੋਣ ਦੀ ਖਬਰ ਸਾਹਮਣੇ ਅਾਈ ਹੈ | 
16 ਸਾਲਾਂ ਤੋਂ ਇਸ ਰੈਸਟੋਰੈਂਟ ਨੂੰ ਚਲਾੳੁਣ ਵਾਲੇ ਇਸ ਦੇ ਮਾਲਕ ਨੇ ਦੱਸਿਅਾ ਕਿ ੳੁਹ ਅਾਪਣੇ ਨਾਲ ਵਾਪਰੇ ਇਸ ਹਾਦਸੇ ਦੇ ਚੱਲਦਿਅਾਂ ਬਹੁਤ ਦੁਖੀ ਹਨ | 
ਗ੍ਰੇਅ ਮਾੳੂਥ ਦੇ ਮੇਅਰ ਟੋਨੀ ਕੋਕਸ਼ੂਨ ਨੇ ਇਸ ਤੇ ਬੋਲਦਿਅਾਂ ਦੱਸਿਅਾ ਕਿ ਸਾਨੂੰ ਇਸ ਵਾਪਰੇ ਹਾਦਸੇ ਨਾਲ ਬਹੁਤ ਦੁੱਖ ਹੈ | ੳੁਨਾਂ ਕਿਹਾ ਕਿ ਜਿੰਨੇ ਵੀ ਕਾਰੋਬਾਰੀ ਇਸ ਹਾਦਸੇ ਤੋਂ ਪ੍ਰਭਾਵਿਤ ਹੋਏ ਹਨ, ਅਸੀਂ ੳੁਨਾਂ ਦੀ ਮੱਦਦ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ | ੳੁਨਾਂ ਨੇ ੳੁਕਤ ਭਾਰਤੀ ਰੈਸਟੋਰੈਂਟ ਸਬੰਧਿਤ ਵੀ ਕਿਹਾ ਕਿ ਇਹ ਇਲਾਕੇ ਵਿੱਚ ਲੋਕਾਂ ਦਾ ਮਨ-ਭਾੳੁਂਦਾ ਰੈਸਟੋਰੈਂਟ ਸੀ ਅਤੇ ਇਹ ਸੱਚਮੁੱਚ ਹੀ ਦੁੱਖ ਵਾਲੀ ਗੱਲ ਹੈ | 
ਦੱਸਣਯੋਗ ਹੈ ਕਿ ਮੌਕੇ ਤੇ ਤਕਰੀਬਨ 65 ਫਾਇਰ ਵਿਭਾਗ ਦੇ ਕਰਮਚਾਰੀ ਅਤੇ 8 ਗੱਡੀਅਾਂ ਇਸ ਅੱਗ ਨੂੰ ਬੁਝਾੳੁਣ ਲਈ ਪੁੱਜੀਅਾਂ ਦੱਸੀਅਾਂ ਜਾ ਰਹੀਅਾਂ ਹਨ | ਇਮਾਰਤ ਵਿੱਚ ਕੁਝ ਹੋਰ ਕਾਰੋਬਾਰਾਂ ਦੇ ਪ੍ਰਭਾਵਿਤ ਹੋਣ ਦੀ ਵੀ ਖਬਰ ਸਾਹਮਣੇ ਅਾਈ ਹੈ | ਪਰ ਸਭ ਤੋਂ ਵੱਧ ਨੁਕਸਾਨ ੳੁਕਤ ਭਾਰਤੀ ਰੈਸਟੋਰੈਂਟ ਦਾ ਹੋਇਅਾ ਹੈ | 
ਪੁਲਿਸ ਦਾ ਕਹਿਣਾ ਹੈ ਕਿ ਇਹ ਅੱਗ ਰੈਸਟੋਰੈਂਟ ਤੋਂ ਹੀ ਸ਼ੁਰੂ ਹੋਈ ਲੱਗਦੀ ਹੈ ਅਤੇ ਇਸਨੂੰ ਸ਼ੱਕੀ ਨਜ਼ਰੀਏ ਤੋਂ ਦੇਖਿਅਾ ਜਾ ਰਿਹਾ ਹੈ | 
ਜੇਕਰ ਕਿਸੇ ਵਲੋਂ ਇਸ ਇਲਾਕੇ ਵਿੱਚ ਘਟਨਾ ਵਾਪਰਨ ਸਮੇਂ ਕਿਸੇ ਸ਼ੱਕੀ ਵਿਅਕਤੀ ਨੂੰ ਦੇਖਿਅਾ ਗਿਅਾ ਹੋਵੇ ਤਾਂ ਪੁਲਿਸ ਨੂੰ ਸੰਪਰਕ ਕਰਕੇ ਵਧੇਰੇ ਜਾਣਕਾਰੀ ਦੇ ਸਕਦੇ ਹਨ |