ਘੁਸਪੈਠੀਏ ਨੇ ਮਹਿਲਾ ਦਾ ਘਰ ਵੜ ਕੇ ਕੀਤਾ ਯੋਣ ਸ਼ੋਸ਼ਣ…

0
146

ਅਾਕਲੈਂਡ (6 ਸਤੰਬਰ) : ਹੈਮਿਲਟਨ ਦੀ ਇੱਕ ਮਹਿਲਾ ਦੇ ਅਾਪਣੇ ਹੀ ਘਰ ਵਿੱਚ ਕਿਸੇ ਅਨਜਾਣ ਵਿਅਕਤੀ ਵਲੋਂ ਯੋਣ ਸ਼ੋਸ਼ਣ ਕੀਤੇ ਜਾਣ ਦੀ ਘਟਨਾ ਸਾਹਮਣੇ ਅਾਈ ਹੈ | 
ਡਿਟੈਕਟਿਵ ਸੀਨੀਅਰ ਸਾਰਜੈਂਟ ਮਾਰਕ ਗ੍ਰੀਨੀ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਘਟਨਾ ਸ਼ਨੀਵਾਰ ਸਵੇਰੇ ਵਾਪਰੀ ਜਦੋਂ ਇੱਕ ਅਨਜਾਣ ਵਿਅਕਤੀ ਪੀੜਿਤ ਦੇ ਡੈਂਸਡੇਲ ਸ਼ੋਪਿੰਗ ਸੈਂਟਰ ਦੀ ਸਾੳੂਥ ਸਟ੍ਰੀਟ ਵਿੱਚ ਸਥਿਤ ਘਰ ਵਿੱਚ ਸਵੇਰੇ ਤਕਰੀਬਨ 1:45 ਵਜੇ ਵੜ ਗਿਅਾ ਅਤੇ ੳੁਸ ਵਲੋਂ ਇਸ ਘਿਨੌਣੇ ਕਾਰੇ ਨੂੰ ਅੰਜਾਮ ਦਿੱਤਾ ਗਿਅਾ | 
ਮੌਕੇ ਤੇ ਪੁਲਿਸ ਨੂੰ ਵੀ ਬੁਲਾਇਅਾ ਗਿਅਾ, ਪਰ ੳੁਦੋਂ ਤੱਕ ੳੁਕਤ ਦੋਸ਼ੀ ਫਰਾਰ ਹੋ ਚੁੱਕਾ ਸੀ | ਜਿਕਰਯੋਗ ਹੈ ਕਿ ੳੁਕਤ ਦੋਸ਼ੀ 182 ਸੈਂਟੀਮੀਟਰ ਲੰਬਾ, ਚੋੜੇ ਮੋਢਿਅਾ ਵਾਲਾ ਸੀ | 
ਜੇਕਰ ਕਿਸੇ ਨੂੰ ੳੁਕਤ ਦੋਸ਼ੀ ਬਾਰੇ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ 07 858 6200 ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ |