ਚੁਪਾ-ਚੁਪਸ ਲੋਲੀ ਪੋਪਸ ਦਾ ਨਿਊਜ਼ੀਲੈਂਡ ਵਿੱਚ ਬਾਈਕਾਟ ਕਰਨ ਦੀ ਅਪੀਲ…

0
249

ਆਕਲੈਂਡ (31 ਮਈ, ਹਰਪ੍ਰੀਤ ਸਿੰਘ) : ਚੁਪਾ ਚੁਪਸ ਲਾਲੀਪੌਪਸ 'ਤੇ ਇਕ ਕੌਮੀ ਬਾਈਕਾਟ ਦੀ ਮੰਗ ਕੀਤੀ ਗਈ ਹੈ | ਅਜਿਹਾ ਇਸ ਕਰਕੇ ਹੈ ਕਿਉਂਕਿ ਕੰਨਫੇਸ਼ਨਰੀ ਕੰਪਨੀ ਨੇ 2012 ਵਿਚ ਬਣਾਈਆਂ ਗਈਆਂ ਪਲਾਸਟਿਕ ਸਟਿਕਸ ਨੂੰ ਬੰਦ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਅਜਿਹਾ ਅਜੇ ਤੱਕ ਨਹੀਂ ਹੋਇਆ |
ਜਿਕਰਯੋਗ ਹੈ ਕਿ 4 ਬਿਲੀਅਨ ਚੁਪਾ-ਚੁਪਸ ਹਰ ਰੋਜ ਖਾਧੇ ਜਾਂਦੇ ਹਨ, ਜਿਸ ਵਿੱਚ ਕਾਫੀ ਮਾਤਰਾ ਵਿੱਚ ਪਲਾਸਟਿਕ ਮੌਜੂਦ ਹੁੰਦਾ ਹੈ |
ਇਨਵਾਇਨਮੈਨਲਿਸਟ ਬਿਰਿਆਨਾ ਵਾਰਡ ਦਾ ਕਹਿਣਾ ਹੈ ਕਿ ਬੀਚ ਸਾਫ ਕਰਦੇ ਸਮੇਂ ਉਹ ਹਰ ਰੋਜ ਘੱਟੋ-ਘੱਟ 5 ਚੁਪਾ-ਚੁਪਸ ਸਟਿਕਾਂ ਇਕੱਠੀਆਂ ਕਰਦੀ ਹੈ | ਉਸਨੇ ਕਿਹਾ ਕਿ ਅਜਿਹੀਆਂ ਪਲਾਸਟਿਕ ਸਟਿੱਕਾਂ ਬੀਚ 'ਤੇ ਮੌਜੂਦ ਪਲਾਸਟਿਕ ਦਾ 2.5% ਹਿੱਸਾ ਹੁੰਦੀਆਂ ਹਨ | ਜਿਸਦੇ ਚੱਲਦੇ ਇਸਨੂੰ ਨਿਊਜ਼ੀਲੈਂਡ ਭਰ ਵਿੱਚ ਬੰਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ |
ਦੂਜੇ ਪਾਸੇ ਚੁਪਾ-ਚੁਪਸ ਕੰਪਨੀ ਦਾ ਇਸ ਬਾਰੇ ਕਹਿਣਾ ਹੈ ਕਿ ਇਹ ਪਲਾਸਟਿਕ ਦੀਆਂ ਸਟਿੱਕਾਂ ਰੀਸਾਈਕਲ ਹੋ ਸਕਦੀਆਂ ਹਨ, ਕਿਉਕਿ ਇਹ ਪੋਲੀਪ੍ਰੋਪਲੀਨ ਦੀਆਂ ਬਣੀਆਂ ਹਨ |