ਚੋਰਾਂ ਦਾ ਵੀ ਕੋਈ ਦੀਨ ਧਰਮ ਨਹੀਂ ਹੁੰਦਾ, ਕ੍ਰਾਈਸਚਰਚ ਦੇ ਫੂਡ ਬੈਂਕ ਨੂੰ ਬਣਾਇਅਾ ਅਾਪਣਾ ਨਿਸ਼ਾਨਾ…

0
193

ਅਾਕਲੈਂਡ (3 ਅਗਸਤ) : ਕ੍ਰਾਈਸਚਰਚ ਦੇ ਫੂਡ ਬੈਂਕ 0800 ਹੰਗਰੀ ਵਲੋਂ ਲੋਕਾਂ ਨੂੰ ੳੁਨਾਂ ਚੋਰਾਂ ਨੂੰ ਫੜਨ ਲਈ ਅਪੀਲ ਕੀਤੀ ਜਾ ਗਈ ਹੈ, ਜਿੰਨਾਂ ਨੇ ਫੂਡ ਬੈਂਕ ਦੇ ਫਰੀਜ਼ਰ ਵਿੱਚੋਂ ਵੱਡੀ ਗਿਣਤੀ ਵਿੱਚ ਭੋਜਨ ਚੋਰੀ ਕਰ ਲਿਅਾ ਹੈ |
ਇਸ ਸਬੰਧਿਤ ਫੂਡ ਬੈਂਕ ਦੇ ਮੁੱਖ ਪ੍ਰਬੰਧਕ ਕੈਰੀ ਬੈਨਸਮੈਨ ਨੇ ਦੱਸਿਅਾ ਕਿ ਜਿੰਨਾਂ ਭੋਜਨ ਚੋਰਾਂ ਵਲੋਂ ਚੋਰੀ ਕੀਤਾ ਗਿਅਾ ਹੈ, ੳੁਹ 1000 ਲੋਕਾਂ ਦਾ ਢਿੱਡ ਭਰ ਸਕਦਾ ਸੀ | ੳੁਨਾਂ ਇਹ ਵੀ ਕਿਹਾ ਕਿ ਸਾਨੂੰ ਸਮਝ ਨਹੀਂ ਅਾੳੁਂਦੀ ਕਿ ਅਜਿਹੇ ਚੋਰਾਂ ਨੂੰ ਕਿਹੜੀ ਲੋੜ ਪੈ ਗਈ ਕਿ ੳੁਨਾਂ ਨੇ ਗਰੀਬਾਂ ਦਾ ਭੋਜਨ ਹੀ ਚੋਰੀ ਕਰ ਲਿਅਾ | 
ਦੱਸਣਯੋਗ ਹੈ ਕਿ ਪੁਲਿਸ ਵਲੋਂ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ |