ਚੋਰਾਂ ਨੂੰ ਹੋਰ ਕੁਝ ਨਾ ਮਿਲਿਅਾ ਤਾਂ ਰਸੋਈ ਹੀ ਚੱਕ ਕੇ ਲੈ ਗਏ…

0
154

ਅਾਕਲੈਂਡ (2 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਕੈਂਟਰਬਰੀ ਦਾ ਬਿਲਡਰ ਡੈਨੀਅਲ ਕਲਿੰਗਮ ਅੱਜਕਲ ਬਹੁਤ ਪਰੇਸ਼ਾਨੀ ਵਿੱਚ ਚੱਲ ਰਿਹਾ ਹੈ, ਕਿੳੁਕਿ ੳੁਸਦੇ ਕ੍ਰਾਈਸਚਰਚ ਦੇ ਵੈਸਟ ਮੈਲਟਨ ਤੇ ੳੁਸਦੀ ਕੰਪਨੀ ਦੁਅਾਰਾ ਬਣਾਏ ਜਾ ਰਹੇ ਘਰ ਵਾਲੀ ਜਗਾ ਤੇ ਚੋਰਾਂ ਨੇ ੳੁਸਦੀ $18,000 ਮੁੱਲ ਦੀ ਰਸੋਈ ਤੇ ਹੱਥ ਸਾਫ ਕਰ ਦਿੱਤਾ | 
ਇਸਦੇ ਚੱਲਦਿਅਾਂ ੳੁਸਦੀ ਕੰਪਨੀ ਨੂੰ ਮਾਲੀ ਨੁਕਸਾਨ ਤਾਂ ਹੋਇਅਾ ਹੀ ਅਤੇ ਨਾਲ ਹੀ ੳੁਸਦਾ ਕੰਮ ਪੂਰਾ ਕਰਨ ਵਿੱਚ ਤਕਰੀਬਨ 2 ਹਫਤੇ ਦੀ ਦੇਰੀ ਹੋਈ |
ਇਸ ਬਾਬਤ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਡੈਨੀਅਲ ਨੇ ਦੱਸਿਅਾ ਕਿ ਜਿੱਥੇ ਚੋਰਾਂ ਨੇ ਹੱਥ ਸਾਫ ਕੀਤਾ ੳੁਹ ਬਹੁਤ ਸੁਰੱਖਿਅਤ ਜਗਾ ਸੀ ਅਤੇ ਬਣੀ-ਬਣਾਈ ਰਸੋਈ ਰੱਖੀ ਗਈ ਸੀ | ਪਰ ਹੈਰਾਨੀ ਦੀ ਗੱਲ ਹੈ ਕਿ ਚੋਰ ੳੁਸਨੂੰ ਕਿਸ ਤਰਾਂ ਚੋਰੀ ਕਰਕੇ ਲੈ ਗਏ, ਕਿੳੁਕਿ ੳੁਸ ਜਗਾ ਤੇ ਤਾਲੇ ਵੀ ਲੱਗੇ ਸਨ |
ਘਟਨਾ 21 ਅਪ੍ਰੈਲ ਦੀ ਰਾਤ ਨੂੰ ਵਾਪਰੀ | ਪਰ ਅਗਲੇ ਦਿਨ ਰਸੌਈ ਦੀ ਫੀਟਿੰਗ ਕਰਨ ਵਾਲੇ ਨੇ ੳੁਸਨੂੰ ਫੋਨ ਕਰਕੇ ਦੱਸਿਅਾ ਕਿ ਰਸੋਈ ੳੁਥੋਂ ਗਾਇਬ ਹੈ |  
ਹੁਣ ਪੁਲਿਸ ਅਤੇ ਡੈਨੀਅਲ ਵਲੋਂ ਚੋਰਾਂ ਅਤੇ ਰਸੋਈ ਦੀ ਭਾਲ ਜਾਰੀ ਹੈ |