ਛੁਰੇ ਦੇ ਨਾਲ ਅਾਕਲੈਂਡ ਏਅਰਪੋਰਟ ਪੁੱਜੀ ਮਹਿਲਾ ਯਾਤਰੀ, ਸੈਕੜੇ ਯਾਤਰੀਅਾਂ ਨੂੰ ਹੋਣਾ ਪਿਅਾ ਖੱਜਲ-ਖੁਅਾਰ, ਕਈ ੳੁਡਾਣਾ ਹੋਈਅਾਂ ਰੱਦ…

0
196

ਅਾਕਲੈਂਡ (24 ਅਪ੍ਰੈਲ)   ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਅਾਕਲੈਂਡ ਏਅਰਪੋਰਟ ਦੇ ਅੰਤਰਰਾਸ਼ਟਰੀ ਟਰਮੀਨਲ ਤੇ ਸੁਰੱਖਿਅਾ ਨੂੰ ਲੈ ਕੇ ਇੱਕ ਮਹਿਲਾ ਯਾਤਰੀ ਵਲੋਂ ਅਣਦੇਖੀ ਕੀਤੀ ਗਈ | ਜਿਸਦੇ ਪਰਸ ਵਿੱਚ ਇੱਕ ਛੁਰਾ ਪਾਇਅਾ ਗਿਅਾ ਅਤੇ ਜਿਸਦੇ ਚੱਲਦਿਅਾਂ ਸੈਕੜੇ ਯਾਤਰੀਅਾਂ ਨੂੰ ਖੱਜਲ ਖੁਅਾਰੀ ਝੱਲਣੀ ਪਈ | ਸ਼ੋਸ਼ਲ ਮੀਡੀਅਾ ਤੇ ਵੀ ਅਜਿਹੀਅਾਂ ਕਾਫੀ ਫੋਟੋਅਾਂ ਵਾਇਰਲ ਹੋਈਅਾਂ ਜੋ ਯਾਤਰੀਅਾਂ ਦੀ ਭੀੜ ਦਿਖਾ ਰਹੀਅਾਂ ਹਨ |
ਪਰ ਇਸ ਬਾਬਤ ਏਅਰਪੋਰਟ ਦਾ ਕਹਿਣਾ ਹੈ ਕਿ ਯਾਤਰੀਅਾਂ ਦੀ ਦੁਬਾਰਾ ਤੋਂ ਸਕ੍ਰੀਨਿਗ ਕੀਤੀ ਜਾ ਰਹੀ ਹੈ ਅਤੇ ਸਭ ਕੁਝ ਸਹੀ ਹੋ ਰਿਹਾ ਹੈ | 
ਜਿਕਰਯੋਗ ਹੈ ਕਿ ਯਾਤਰੀ ਕੋਲ ਛੁਰਾ ਹੋਣ ਦਾ ੳੁਸ ਵੇਲੇ ਪਤਾ ਲੱਗਾ, ਜਦੋਂ ੳੁਹ ਅੈਕਸਰੇਅ ਮਸ਼ੀਨ ਕੋਲੋਂ ਗੁਜ਼ਰੀ | ਪਰ ੳੁਕਤ ਮਹਿਲਾ ਨੇ ਟਰਮੀਨਲ ਵੱਲ ਵੱਧਣਾ ਜਾਰੀ ਰੱਖਿਅਾ, ਜਿਸਦੇ ਚੱਲਦੇ ਏਅਰਪੋਰਟ ਤੇ ਅੈਂਮਰਜੈਂਸੀ ਸੁਰੱਖਿਅਾ ਤੁਰੰਤ ਮੁਸਤੈਦ ਹੋ ਗਿਅਾ ਅਤੇ ਕੁਝ ਸਮੇਂ ਦੀ ਮਿਹਨਤ ਤੋਂ ਬਾਅਦ ਮਹਿਲਾ ਨੂੰ ਲੱਭ ਲਿਅਾ ਗਿਅਾ |
ਦੱਸਣਯੋਗ ਹੈ ਕਿ ਇਸੇ ਦੇ ਕਾਰਨ ਚਾਰ ੳੁਡਾਣਾ ਰੱਦ ਹੋਈਅਾਂ, ਜਿੰਨਾਂ ਵਿੱਚ ਏਅਰ ਨਿੳੂਜ਼ੀਲੈਂਡ ਅਤੇ ਵਰਜਨ ਅਾਸਟ੍ਰੇਲੀਅਾ ਦੀਅਾਂ ੳੁਡਾਣਾ ਸ਼ਾਮਿਲ ਹਨ |