ਜਦੋਂ ਇੱਕ ਸ਼ੇਰ ਦੇ ਬੱਚੇ ਨੇ 3 ਮਸ਼ਹੂਰ ਪਹਿਲਵਾਨਾਂ ਨੂੰ ਹਰਾਇਅਾ ਰੱਸਾ-ਕੱਸੀ ਦੀ ਖੇਡ ਵਿੱਚ…

0
616

ਅਾਕਲੈਂਡ (17 ਜੂਨ) : ਕਿੰਨਾਂ ਹੈਰਾਨੀ ਭਰਿਅਾ ਲੱਗਦਾ ਹੈ ਕਿ 3 ਮਸ਼ਹੂਰ ਪਹਿਲਵਾਨਾਂ ਅਤੇ ਸ਼ੇਰ ਦੇ ਬੱਚੇ ਦੇ ਵਿਚਕਾਰ ਰੱਸਾ-ਕੱਸੀ ਦਾ ਮੁਕਾਬਲਾ ਸੀ ਅਤੇ ਇਹ ਤਿੰਨੋਂ ਚੋਟੀ ਦੇ ਪਹਿਲਵਾਨ ੳੁਸਨੂੰ ਅਾਪਣਿ ਜਗਾ ਤੋਂ ਟੱਸ ਤੋਂ 1 ਇੰਚ ਵੀ ਨਹੀਂ ਹਿਲਾ ਸਕੇ | ਇੰਨਾਂ ਪਹਿਲਵਾਨਾਂ ਦੇ ਨਾਮ ਰਿਕੋਚੈਟ, ਫਾਬੀਅਨ ਅੈਕਨਰ ਅਤੇ ਕਿਲੀਨੀਅੈਨ ਡੈਨ ਸੀ, ਜਿੰਨਾਂ ਦਾ ਟੈਕਸਸ ਦੇ ਸੈਨ ਅੈਨਟੋਨੀਓ ਚਿੜੀਅਾ ਘਰ ਵਿੱਚ ਇੱਕ ਸ਼ੇਰ ਦੇ ਬੱਚੇ ਨਾਲ ਰੱਸਾ ਕੱਸੀ ਦਾ ਮੁਕਾਬਲਾ ਸੀ | 
 ਦੱਸਣਯੋਗ ਹੈ ਕਿ ਇਹ ਪ੍ਰਤੀਯੋਗਿਤਾ ਚਿੜੀਅਾ ਘਰ ਵਲੋਂ ਸ਼ੁਰੂ ਕੀਤੀ ਗਈ ਸੀ ਅਤੇ ਇਸ ਵਿੱਚ ਕੋਈ ਵੀ ਹਿੱਸਾ ਲੈ ਸਕਦਾ ਸੀ | ਇਥੇ ਪੁੱਜੇ 3 ਪਹਿਲਵਾਨਾਂ ਵਲੋਂ ਇਸ ਵਿੱਚ ਹਿੱਸਾ ਲਿਅਾ ਗਿਅਾ ਅਤੇ ਯੂ-ਟਿੳੂਬ ਤੇ ਪਾਈ ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ  ਕਿ ਤਿੰਨਾਂ ਨੇ ਹੀ ਕਾਫੀ ਜੋਰ ਅਜਮਾਈਸ਼ ਤੋਂ ਬਾਅਦ ਹਾਰ ਮੰਨ ਲਈ 
|
ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਸ਼ੇਰ ਦੇ ਬੱਚੇ ਦੀ ੳੁਮਰ ਸਿਰਫ 2 ਸਾਲ 6 ਮਹੀਨੇ ਹੈ | ਜਿਸਨੇ ਇੰਨਾਂ 3 ਮਸ਼ਹੂਰ ਪਹਿਲਵਾਨਾਂ ਨੂੰ ਹਾਰਨ ਤੇ ਮਜਬੂਰ ਕਰ ਦਿੱਤਾ |