ਜਲਦ ਹੀ ਨਿੳੂਜ਼ੀਲੈਂਡ ਦੀ ਕਿਰਾਏਦਾਰੀ ਸਬੰਧਿਤ ਕਾਨੂੰਨਾਂ ਵਿੱਚ ਹੋ ਸਕਦੇ ਹਨ ਬਦਲਾਅ…

0
94

ਅਾਕਲੈਂਡ (28 ਅਗਸਤ) : ਨਿੳੂਜ਼ੀਲੈਂਡ ਵਿੱਚ ਮਾਲਕ ਮਕਾਨਾਂ ਅਤੇ ਕਿਰਾਏਦਾਰਾਂ ਸਬੰਧਿਤ ਕਾਨੂੰਨਾਂ ਨੂੰ ਲੈ ਕੇ ਹਾੳੂਸਿੰਗ ਮਨਿਸਟਰ ਫਿੱਲ ਟ੍ਰਾਈਫੋਰਡ ਵਲੋਂ ਬਦਲਾਅ ਕਰਨ ਸਬੰਧਿਤ ਸੁਝਾਅ ਪੇਸ਼ ਕੀਤੇ ਗਏ ਹਨ ਅਤੇ ਜੇਕਰ ਇਹਨਾਂ  ਸੁਝਾਵਾਂ ਨੂੰ ਮਨਜੂਰੀ ਮਿਲਣ ਤੋਂ ਬਾਅਦ ਕਾਨੂੰਨ ਵਿੱਚ ਬਦਲਾਅ ਹੋ ਜਾਂਦੇ ਹਨ ਤਾਂ ਕਿਰਾਏ ਵਿੱਚ ਹੋਣ ਵਾਲਾ ਸਲਾਨਾ ਵਾਧਾ ਬਿਲਕੁਲ ਸੀਮਤ ਕਰ ਦਿੱਤਾ ਜਾਵੇਗਾ, ਤਾਂ ਜੋ ਕਿਰਾਏਦਾਰਾਂ ਤੇ ਵਾਧੂ ਦਾ ਬੋਝ ਨਾ ਬਣੇ | 
ਬਿਨਾਂ ਕਾਰਨ ਤੋਂ ਕਿਰਾਏਦਾਰਾਂ ਨੂੰ ਇਕਰਾਰਨਾਮਾ ਰੱਦ ਕਰਕੇ ਕਿਰਾਏਦਾਰਾਂ ਨੂੰ ਕੱਢਣ ਦੇ ਕਾਨੂੰਨ ਨੂੰ ਰੱਦ ਕੀਤਾ ਜਾਵੇਗਾ | 
ਪਰ ਮਾਲਕ ਮਕਾਨਾਂ ਨੂੰ ਇਹ ਹੱਕ ਜਰੂਰ ਦਿੱਤਾ ਜਾਵੇਗਾ, ਕਿ ੳੁਹ ਅੜੀਅਲ ਕਿਰਾਏਦਾਰਾਂ ਨੂੰ ਇਸ ਕਾਨੂੰਨ ਦੀ ਮੱਦਦ ਨਾਲ ਕੱਢ ਸਕਣ |
ਕਿਰਾਏਦਾਰਾਂ ਨੂੰ ਮਕਾਨ ਖਾਲੀ ਕਰਨ ਤੋਂ ਪਹਿਲਾਂ 42 ਤੋਂ 90 ਦਿਨ ਦਾ ਸਮਾਂ ਦੇਣਾ ਜਰੂਰੀ ਹੋਵੇਗਾ ਤਾਂ ਜੋ ਅਾਪਣੇ ਲਈ ੳੁਹ ਹੋਰ ਮਕਾਨ ਲੱਭ ਸਕਣ |
ਕਿਰਾਏਦਾਰਾਂ ਵਲੋਂ ਘਰਾਂ ਵਿੱਚ ਕੀਤੇ ਜਾਣ ਵਾਲੇ ਲੋੜੀਂਦੇ ਬਦਲਾਵਾਂ ਅਤੇ ਪਾਲਤੂ ਜਾਨਵਰ ਦੇ ਰੱਖ-ਰਖਾਵ ਸਬੰਧਿਤ ਨਿਯਮ ਸਰਲ ਕੀਤੇ ਜਾਣਗੇ ਤਾਂ ਜੋ ਮਾਲਕ ਮਕਾਨ ਅਤੇ ਕਿਰਾਏਦਾਰ ਵਿੱਚ ਸਹਿਮਤੀ ਬਣ ਸਕੇ |