ਆਕਲੈਂਡ (16 ਅਗਸਤ): ਕਾਮਰਸ ਕਮਿਸ਼ਨ ਵਲੋਂ ਜਨਵਰੀ 2017 ਤੋਂ ਅਪ੍ਰੈਲ 2018 ਤੱਕ ਦੇ ਵਿਚਕਾਰ ਉਪਭੋਗਤਾਵਾਂ ਵਲੋਂ ਸਬੰਧਿਤ ਕੰਪਨੀਆਂ ਦੀਆਂ ਸ਼ਿਕਾਇਤਾਂ ਸਬੰਧੀ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ।
ਇਸ ਰਿਪੋਰਟ ਵਿੱਚ ਜਿਸ ਕੰਪਨੀ ਵਿਰੁੱਧ ਸਭ ਤੋਂ ਸ਼ਿਕਾਇਤਾਂ ਆਈਆਂ ਹਨ ਉਸਦਾ ਨਾਮ ਹੈ ਵਾਇਆਗੋਗੋ, ਜਿਸਦੇ ਵਿਰੁੱਧ 345 ਸ਼ਿਕਾਇਤਾਂ ਆਈਆਂ, ਉਸ ਤੋਂ ਬਾਅਦ ਵੋਡਾਫੋਨ 298, ਸਪਾਰਕ 257, ਫੂਡ ਸਟਫ 123, ਵੂਡਵਰਥਸ 103, ਏਅਰ ਨਿਊਜੀਲੈਂਡ 93, ਨੋਇਲ ਲੀਮੀਂਗਸ 88, ਵਿਲਸਨ ਪਾਰਕਿੰਗ 78 ਅਤੇ ਸਕਾਈ ਵਿਰੁੱਧ 77 ਸ਼ਿਕਾਇਤਾਂ ਆਈਆਂ ਹਨ।
ਦੱਸਣਯੋਗ ਹੈ ਸਿਕਾਇਤਾਂ ਦੀ ਸ਼੍ਰੇਣੀ ਵਿੱਚ ਚੰਗੀ ਸੇਵਾ ਨਾ ਮਿਲਣਾ, ਲਏ ਸਮਾਨ ਦੇ ਪੈਸੇ ਵਾਪਿਸ ਨਾ ਮਿਲਣਾ, ਧੋਖਾਧੜੀ, ਸ਼ੋਅ ਦੀ ਨਕਲੀ ਟਿਕਟਾਂ ਵੇਚਣ ਜਿਹੀਆਂ ਸ਼ਿਕਾਇਤਾਂ ਸ਼ਾਮਿਲ ਸਨ।