ਜਾਣੋ ਕੀ ਹਨ ਕੀਵੀ ਬਿਲਡ ਹੋਮਸ ਅਤੇ ਕੀ ਤੁਸੀ ਖ੍ਰੀਦ ਸਕਦੇ ਹੋ ਵਾਜਿਬ ਮੁੱਲ ਦੇ ਇਹ ਘਰ…

0
1412

ਅਾਕਲੈਂਡ (7 ਜੁਲਾਈ) : ਕੀਵੀ ਬਿਲਡ ਹੋਮਸ ਸਰਕਾਰ ਵਲੋਂ ਸ਼ੁਰੂ ਕੀਤਾ ਗਿਅਾ ਅਜਿਹਾ ਪ੍ਰੋਜੈਕਟ ਹੈ, ਜਿਸਦੇ ਤਹਿਤ ਅਾੳੁਂਦੇ 10 ਸਾਲਾਂ ਵਿੱਚ ਇੱਕ ਲੱਖ ਵਾਜਿਬ ਮੁੱਲ ਦੇ ਘਰ ਬਣਾੳੁਣ ਦਾ ਟੀਚਾ ਰੱਖਿਅਾ ਗਿਅਾ ਹੈ ਤਾਂ ਜੋ ਲੋਕਾਂ ਨੂੰ ਰਹਿਣ ਵਾਲੇ ਘਰਾਂ ਦੀ ਅਾੳੁਂਦੀ ਸਮੱਸਿਅਾ ਨਾਲ ਨਜਿੱਠਿਅਾ ਜਾ ਸਕੇ | 
ਦੱਸਣਯੋਗ ਹੈ ਕਿ ਬੁੱਧਵਾਰ ਇਸ ਸਕੀਮ ਲਈ ਬਿਨੈਕਾਰਾਂ ਤੋਂ ਅਰਜੀਅਾਂ ਲੈਣਿਅਾਂ ਸ਼ੁਰੂ ਕੀਤੀਅਾਂ ਗਈਅਾਂ ਸਨ, ਜਿਸ ਤੋਂ ਬਾਅਦ ਹਜ਼ਾਰਾਂ ਅਰਜੀਅਾਂ ਇੰਨਾਂ ਘਰਾਂ ਨੂੰ ਖ੍ਰੀਦਣ ਵਾਲਿਅਾਂ ਲਈ ਅਾ ਚੁੱਕੀਅਾਂ ਹਨ | 
ਪਰ ਅਰਜੀਅਾਂ ਦੇਣ ਵਾਲੇ ਜਿਅਾਦਾਤਰ ਲੋਕਾਂ ਨੂੰ ਅਜੇ ਥੋੜੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿੳੁਕਿ ਸਰਕਾਰ ਵਲੋਂ ਅਗਲੇ ਸਾਲ ਤੱਕ ਸਿਰਫ 1000 ਘਰ ਹੀ ਬਣਾਏ ਜਾਣਗੇ ਅਤੇ ਬਾਕੀਅਾਂ ਨੂੰ ਵੇਟਿੰਗ ਵਿੱਚ ਰੱਖਿਅਾ ਜਾਵੇਗਾ | 
ਜਾਣੋ ਕੋਣ ਇਨਾਂ ਘਰਾਂ ਨੂੰ ਖੀਦਣ ਲਈ ਅਰਜੀ ਦੇ ਸਕਦੇ ਹਨ :-
– ਜੇਕਰ ਤੁਹਾਡੀ ਕਮਾਈ ਸਾਲਾਨਾ $120,000 ਤੋਂ ਘੱਟ ਹੈ |
–  ਜਾਂ ਫਿਰ ਪਤੀ-ਪਤਨੀ $180,000 ਤੋਂ ਘੱਟ ਕਮਾ ਰਹੇ ਹਨ |
– ਜੇਕਰ ਤੁਹਾਡੇ ਕੋਲ ਅਾਪਣਾ ਘਰ ਨਹੀਂ ਹੈ | 
– ਜੇਕਰ ਤੁਸੀ ਨਿੳੂਜ਼ਿਲੈਂਡ ਵਿੱਚ ਪੱਕੇ ਤੌਰ ਤੇ ਰਹਿ ਰਹੇ ਹੋ |
ਜੋ ਵੀ ਇੰਨਾਂ ਸ਼ਰਤਾਂ ਦੇ ਅਧੀਨ ਹੈ, ੳੁਹ ਇੰਨਾਂ ਘਰਾਂ ਨੂੰ ਖ੍ਰੀਦਣ ਲਈ ਅਪਲਾਈ ਕਰ ਸਕਦੇ ਹਨ |
ਜਿਕਰਯੋਗ ਹੈ ਕਿ ਇੰਨਾਂ ਘਰਾਂ ਦਾ ਮੁੱਲ ਬਹੁਤ ਹੀ ਵਾਜਿਬ ਰੱਖਿਅਾ ਗਿਅਾ ਹੈ | ਜਿਸ ਵਿੱਚ 2 ਬੈੱਡਰੂਮ ਵਾਲੇ ਘਰਾਂ ਦਾ ਮੁੱਲ $499,000, 3 ਬੈੱਡਰੂਮ ਵਾਲੇ ਘਰ ਦਾ $579,000, 4 ਬੈੱਡਰੂਮ ਵਾਲੇ ਘਰਾਂ ਦਾ ਮੁੱਲ $649,000 ਰੱਖਿਅਾ ਗਿਅਾ ਹੈ | 
ਅਾੳੁਂਦੇ 10 ਸਾਲਾ ਵਿੱਚ ਸਰਕਾਰ ਵਲੋਂ ਬਣਾਏ ਜਾਣ ਵਾਲੇ 100,000 ਘਰਾਂ ਵਿੱਚੋਂ 50,000 ਘਰ ਅਾਕਲੈਂਡ ਅਤੇ ਬਾਕੀ ਦੇ 50,000 ਘਰ ਪੂਰੇ ਨਿੳੂਜ਼ੀਲੈਂਡ ਵਿੱਚ ਬਣਾਏ ਜਾਣਗੇ |