ਜਾਣੋ ਨਿੳੂਜ਼ੀਲੈਂਡ ਦੀਅਾਂ ੳੁਨਾਂ ਜਗਾਹਾਂ ਬਾਰੇ ਜਿੱਥੇ ਮਿਲਦਾ ਹੈ ਸਭ ਤੋਂ ਵਧੀਅਾ ਸੀਅ ਫੂਡ…

0
189

ਅਾਕਲੈਂਡ (1 ਅਗਸਤ) : ਸ਼ੋਸ਼ਲ ਮੀਡੀਅਾ ਤੇ ਨਿੳੂਜ਼ੀਲੈਂਡ ਦੀਅਾਂ ੳੁਨਾਂ ਜਗਾਹਾਂ ਬਾਰੇ ਦੱਸਿਅਾ ਗਿਅਾ ਹੈ, ਜਿੱਥੇ ਸਭ ਤੋਂ ਵਧੀਅਾ ਸੀਅ ਫੂਡ ਅਤੇ ਚਿਪਸ ਅਾਦਿ ਮਿਲਦੇ ਹਨ | ਜਾਣੋ ੳੁਨਾਂ ਜਗਾਹਾਂ ਬਾਰੇ :- 
ਰੋਟੋਰੂਅਾ ਦਾ ਡੈਵਨ ਸੀਅ ਫੂਡ :- ਫੇਸਬੁੱਕ ਤੇ ਇਸਨੂੰ 5 ਵਿਚੋਂ 4.9 ਅੰਕ ਦਿੱਤੇ ਗਏ ਹਨ | ਡੈਵਨ ਫੂਡ ੳੁਨਾਂ ਲੋਕਾਂ ਕਈ ਜੰਨਤ ਹੈ, ਜੋ ਕਿ ਸੀਅ ਫੂਡ ਖਾਣ ਦੇ ਸ਼ੋਕੀਨ ਹਨ | ਸਿਰਫ ਨਿੳੂਜ਼ੀਲੈਂਡ ਵਾਸੀ ਹੀ ਨਹੀਂ ਬਲਕਿ ਕੈਨੇਡਾ, ਇੰਗਲੈਂਡ ਤੋਂ ਵੀ ਲੋਕ ਖਾਸ ਤੌਰ ਤੇ ਮੱਛੀ ਖਾਣ ਅਾੳੁਂਦੇ ਹਨ | ਇਥੋਂ ਦੇ ਮਾਲਕ ਡੇਵ ਕੈਲੀ ਨੇ ਦੱਸਿਅਾ ਕਿ ੳੁਹ ਪਿਛਲੇ 26 ਸਾਲਾ ਤੋਂ ਇਹ ਦੁਕਾਨ ਸਫਲਤਾਪੂਰਵਕ ਚਲਾ ਰਹੇ ਹਨ | 
ਟੌਰੰਗੇ ਦੀ ਬੋਬੀਸ ਫ੍ਰੈਸ਼ ਫਿੱਸ਼ ਮਾਰਕਿਟ :- ਸੀਅ ਫੂਡ ਅਤੇ ਚਿਪਸ ਅਾਦਿ ਦੇ ਦਿਵਾਨਿਅਾਂ ਲਈ ਇਹ ਬਹੁਤ ਵਧੀਅਾ ਦੁਕਾਨ ਹੈ ਅਤੇ ਅਾਪਣੇ ਅਾਰਡਰ ਲੈਣ ਲਈ ਕਾਫੀ ਲੰਬਾ ਸਮਾਂ ੳੁਡੀਕ ਕਰਨੀ ਪੈਂਦੀ ਹੈ |
ਕ੍ਰਾਇਸਚਰਚ ਦੀ ਕੈਪਟਨ ਬੈਨਸ :- ਸਭ ਤੋਂ ਵਧੀਅਾ ਗੱਲ ਇਹ ਹੈ ਕਿ ਇਸ ਦੁਕਾਨ ਤੇ ਖਾਣੇ ਦੇ ਮੁੱਲ ਕਾਫੀ ਵਾਜਿਬ ਹਨ | ਕ੍ਰਾਈਸਚਰਚ ਦੇ ਵਿਦਿਅਾਰਥੀਅਾਂ ਵਿੱਚ ਇਹ ਦੁਕਾਨ ਬਹੁਤ ਮਸ਼ਹੂਰ ਹੈ | ਇਥੋਂ ਦਾ ਸਿਰਫ $5 ਵਿੱਚ ਮਿਲਣ ਵਾਲਾ ਚਿਕਨ ਬਰਗਰ ਕੇਅੈਫਸੀ ਦੇ ਬਰਗਰ ਨੂੰ ਵੀ ਮਾਤ ਪਾੳੁਂਦਾ ਹੈ | ਇੰਨਾਂ ਤੋਂ ਇਲਾਵਾ ਵਾਕਾਟੀਵਾਈ ਦਾ ਕਾਇੳੂਅਾ ਫਿਸ਼ਰੀਜ਼, ਡੂਨੇਡਿਨ ਦਾ ਫਲਾਇੰਗ ਸਕੁਅੈਡ, ਅਾਕਲੈਂਡ ਦੇ ਹਰਨਬੇਅ ਦਾ ਫਿੱਸ਼ ਸਮਿਥ, ਅਾਕਲੈਂਡ ਦੇ ਇਪਸਮ ਦਾ ਗ੍ਰੀਨਵੁੱਡ ਫ੍ਰੈੱਸ਼ ਕੈਚ ਅਾਦਿ ਵੀ ਲੋਕਾਂ ਦੀਅਾਂ ਕਾਫੀ ਮਨ-ਪਸੰਦ ਜਗਾਹਾਂ ਹਨ |