ਜਾਣੋ ਨਿੳੂਜ਼ੀਲੈਂਡ ਦੀ ਸਭ ਤੋਂ ਦੂਰ-ਦੁਰਾਡੇ ਦੀ ਜਗਾ ਬਾਰੇ…

0
842

ਅਾਕਲੈਂਡ (17 ਜੁਲਾਈ) : ਅਾਕਲੈਂਡ ਵਿੱਚ ਕੰਮ ਕਰਦੇ ਇੱਕ ਸਿਵਲ ਇੰਜੀਨੀਅਰ ਵਲੋਂ ਅਾਕਲੈਂਡ ਦੇ ਸਭ ਤੋਂ ਦੂਰ-ਦੁਰਾਡੇ ਅਤੇ ਇਕੱਲੀ ਜਗਾ ਬਾਰੇ ਪਤਾ ਕੀਤਾ ਗਿਅਾ ਹੈ | 
ਦੱਸਣਯੋਗ ਹੈ ਕਿ ੳੁਸਨੇ ਤਕਨੀਕੀ ਮੱਦਦ ਰਾਂਹੀ ਜਗਾ ਦਾ ਪਤਾ ਲਗਾੳੁਣ ਵਿੱਚ ਸਫਲਤਾ ਹਾਸਿਲ ਕੀਤੀ | ੳੁਸਨੇ ਪੂਰੇ ਨਿੳੂਜ਼ੀਲੈਂਡ ਦੇ 270,000 ਵਰਗ ਕਿਲੋਮੀਟਰ ਦੇ ਇਲਾਕੇ ਵਿੱਚ ਖੋਜ ਕੀਤੀ | ਜਲਦ ਹੀ ੳੁਸਨੂੰ ਫਿਓਰਡਲੈਂਡ ਦੇ ਰੈਸੋਲੁਸ਼ਣ ਅਾਈਲੈਂਡ ਵਿੱਚ ਇਹ ਜਗਾ ਮਿਲੀ ਜੋ ਕਿ ਨਜ਼ਦੀਕੀ ਅਬਾਦੀ ਤੋਂ 30 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਅਤੇ ੳੁਥੇ ਜਾਣ ਲਈ ਕੋਈ ਵੀ ਸੜਕੀ ਮਾਰਗ ੳੁਪਲਬੱਧ ਨਹੀਂ ਹੈ | 
ਇਥੇ ਇਹ ਵੀ ਦੱਸਣਯੋਗ ਹੈ ਕਿ ਡਿਪਾਰਟਮੈਂਟ ਅਾਫ ਕੰਜ਼ਰਵੇਸ਼ਨ ਵਲੋਂ ਵੀ ਅਜੇ ਤੱਕ ਇਸ ਜਗਾ ਨੂੰ ਕੋਈ ਨਾਮ ਨਹੀਂ ਦਿੱਤਾ ਗਿਅਾ ਹੈ ਅਤੇ ਤਸਵੀਰ ਵਿੱਚ ਇਹ ਲਾਲ ਬਿੰਦੂ ਨਾਲ ਦਿਖਾਈ ਗਈ ਹੈ |