ਜਾਣੋ ਨਿੳੂਜ਼ੀਲੈਂਡ ਦੀ ਸਭ ਤੋਂ ਮਹਿੰਗੀ ਕਿਰਾਏ ਦੀ ਜਗਾ ਬਾਰੇ…

0
235

ਅਾਕਲੈਂਡ (22 ਜੂਨ) : ਟ੍ਰੇਡ ਮੀ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੁਈਨਸਟਾੳੂਨ ਲੇਕਸ ਨਿੳੂਜ਼ੀਲੈਂਡ ਦੀ ਸਭ ਤੋਂ ਮਹਿੰਗੀ ਕਿਰਾਏ ਵਾਲੀ ਜਗਾ ਹੈ | ਬੀਤੀ ਜਨਵਰੀ ਵਿੱਚ ਇਥੇ 12.9% ਦਾ ਵਾਧਾ ਦਰਜ ਕੀਤਾ ਗਿਅਾ ਅਤੇ ਅੌਸਤ ਘਰ ਦਾ ਕਿਰਾਇਅਾ $790 ਪ੍ਰਤੀ ਹਫਤਾ ਸੀ | 
ਟ੍ਰੇਡ ਮੀ ਦੀ ਮੁਖੀ ਨਾਈਜ਼ੂ ਜੈਫ੍ਰੀ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਕੁਈਨਜ਼ਟਾੳੂਨ ਲੇਕਸ ਦੇ ਰੈਂਟਲ ਮਾਰਕੀਟ ਵਿੱਚ ਪਿਛਲੇ ਪੰਜ ਸਾਲ ਤੋਂ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ | ਪਰ ਫਿਰ ਇਥੇ ਕਾਫੀ ਲੋਕ ਘਰ ਲੈਣਾ ਚਾਹੁੰਦੇ ਹਨ | 
ਜੇਕਰ ਅਾਕਲੈਂਡ ਨਾਲ ਇਸਦਾ ਮੁਕਾਬਲਾ ਕਰੀਏ ਤਾਂ $240 ਪ੍ਰਤੀ ਹਫਤਾ ਅਾਕਲੈਂਡ ਨਾਲੋਂ ਕਿਰਾਇਅਾ ਜਿਅਾਦਾ ਹੈ |