ਜਾਣੋ ਨਿੳੂਜ਼ੀਲੈਂਡ ਦੇ ੳੁਨਾਂ ਖੇਤਰਾਂ ਬਾਰੇ ਜਿੱਥੇ ਸ਼ਰਾਬ ਪੀਣ ਨਾਲ ਹੁੰਦੀਅਾਂ ਹਨ ਸਭ ਤੋਂ ਵੱਧ ਮੌਤਾਂ…

0
216

ਅਾਕਲੈਂਡ (20 ਜੂਨ) : ਪ੍ਰਾਪਤ ਅਾਂਕੜਿਅਾਂ ਅਨੁਸਾਰ ਨਿੳੂਜ਼ੀਲੈਂਡ ਵਿੱਚ ਬੀਤੇ ਵਰ੍ਹੇ ਸ਼ਰਾਬ ਪੀਣ ਦੇ ਚੱਲਦਿਅਾਂ ਤਕਰੀਬਨ 180 ਲੋਕਾਂ ਦੀ ਮੌਤ ਹੋਈ ਹੈ |
 ਇਸ ਵਿੱਚ ਕੈਂਟਰਬਰੀ ਸਭ ਤੋਂ ਵੱਧ ਬੁਰੀ ਤਰਾਂ ਪ੍ਰਭਾਵਿਤ ਇਲਾਕਾ ਹੈ ਅਤੇ ਇਥੇ 180 ਵਿਚੋਂ 23 ਮੌਤਾਂ ਸ਼ਰਾਬ ਪੀਣ ਕਾਰਨ ਹੋਈਅਾਂ ਹਨ | ਦੂਸਰੇ ਨੰਬਰ ਤੇ ਵਾਈਟੀਮਾਟਾ ਅਤੇ ਅਾਕਲੈਂਡ ਤੀਸਰੇ ਨੰਬਰ ਤੇ ਅਾੳੁਂਦਾ ਹੈ | ਜਿਲਾ ਸਿਹਤ ਬੋਰਡਾਂ ਦੇ ਅਨੁਸਾਰ ਤਾਂ ਹਰੇਕ ਇਲਾਕੇ ਵਿੱਚ ਸ਼ਰਾਬ ਦੀ ਸਮੱਸਿਅਾਂ ਨਾਲ ਮੌਤ ਹੋਈ ਸਾਹਮਣੇ ਅਾੳੁਂਦੀ ਹੈ |
ਜੇਕਰ ਗੱਲ ਕਰੀਏ ਇਸ ਸਬੰਧ ਵਿੱਚ ਯੁਨੀਵਰਸਿਟੀ ਅਾਫ ਓਟੈਗੋ ਦੀ ਤਾਂ ਜੈਨੀ ਕੋਰਨਰ ਦਾ ਕਹਿਣਾ ਹੈ ਕਿ ਅਸਲ ਵਿੱਚ ਇੰਨਾਂ ਅਾਂਕੜਿਅਾਂ ਦੀ ਗਿਣਤੀ ਇਸ ਤੋਂ ਜਿਅਾਦਾ ਹੈ, ਕਿੳੁਕਿ ਇੰਨਾਂ ਅਾਂਕੜਿਅਾਂ ਵਿੱਚ ੳੁਨਾਂ ਦੀ ਹੀ ਗਿਣਤੀ ਕੀਤੀ ਗਈ ਹੈ, ਜਿੰਨਾਂ ਦੇ ਮੌਤ ਸਰਟੀਫਿਕੇਟ ਤੇ ੳੁਨਾਂ ਦੀ ਮੌਤ ਦਾ ਕਾਰਨ ਅੈਲਕੋਹਲ ਲਿਖਿਆ ਗਿਅਾ ਹੈ | ੳੁਨਾਂ ਦਾ ਕਹਿਣਾ ਹੈ ਕਿ ਜਿਅਾਦਾਤਰ ਸਰਟੀਫਿਕੇਟਾਂ ਤੇ ਮੌਤ ਦਾ ਕਾਰਨ ਨਹੀਂ ਲਿਖਿਅਾ ਹੁੰਦਾ | ੳੁਨਾਂ ਇਹ ਵੀ ਕਿਹਾ ਕਿ ਸ਼ਰਾਬ ਪੀਣ ਦੇ ਚੱਲਦਿਅਾਂ ਮੌਤ ਦੀ ਦਰ 800 ਦੇ ਲਗਭਗ ਸਲਾਨਾ ਹੈ | 
ਇਥੇ ਇਹ ਵੀ ਦੱਸਣਯੋਗ ਹੈ ਕਿ ਸ਼ਰਾਬ ਦੇ ਨਸ਼ੇ ਦੇ ਚੱਲਦਿਅਾਂ ਬੀਤੇ ਵਰ੍ਹੇ ਤਕਰੀਬਨ 4000 ਲੋਕ ਹਸਪਤਾਲ ਵਿੱਚ ਭਰਤੀ ਕਰਵਾਏ ਗਏ ਸੀ, ਜਿਸ ਵਿੱਚ ਸਭ ਤੋਂ ਵੱਧ ਅਾਕਲੈਂਡ ਦੇ 508, ਵਾਈਟੀਮਾਟਾ 488 ਅਤੇ ਕੈਂਟਰਬਰੀ ਦੇ 423 ਵਿਅਕਤੀ ਸਨ |