ਜੀਤ ਸੱਚਦੇਵ ਨੂੰ ਮਿਲਿਅਾ ਕੀਵੀ ਇੰਡੀਅਨ ਕਮਿੳੂਨਿਟੀ ਸਰਵਿਸ ਅੈਕਸੀਲੈਂਸ ਅਵਾਰਡ 2018…

0
227

ਅਾਕਲੈਂਡ (31 ਅਗਸਤ) : ਜੀਤ ਸਚਦੇਵ ਜੋ ਕਿ ਭਾਰਤੀ ਭਾਈਚਾਰੇ ਦੀ ਕਾਫੀ ਨਾਮਵਰ ਸਖਸ਼ੀਅਤ ਹਨ ਨੂੰ ਇਸ ਵਰ੍ਹੇ ਦਾ ਕੀਵੀ-ਇੰਡੀਅਨ ਕਮਿੳੂਨਿਟੀ ਸਰਵਿਸਜ਼ ਅੈਕਸੀਲੈਂਡ ਅਵਾਰਡ-2018 ਨਾਲ ਸਨਮਾਨਿਅਾ ਗਿਅਾ ਹੈ | ੳੁਹ ਕਾਫੀ ਲੰਬੇ ਸਮੇਂ ਤੋਂ ਭਾਈਚਾਰੇ ਦੇ ਲੋਕਾਂ ਦੀ ਕਾਫੀ ਲੰਬੇ ਸਮੇਂ ਤੋਂ ਮੱਦਦ ਕਰਦੇ ਅਾ ਰਹੇ ਹਨ | 
ਜੀਤ ਸਚਦੇਵ 1987 ਵਿੱਚ ਨਿੳੂਜ਼ੀਲੈਂਡ ਅਾਏ ਸਨ ਅਤੇ ੳੁਨਾਂ ਨੇ ਅਾਪਣਾ ਕਾਰੋਬਾਰ ਹੋਸਪੀਟੈਲਿਟੀ ਅਤੇ ਟੂਰੀਜ਼ਮ ਸੈਕਟਰ ਵਿੱਚ ਸ਼ੁਰੂ ਕੀਤਾ ਸੀ | ਪਰ ੳੁਨਾਂ ਦਾ ਧਿਅਾਨ ਲੋਕ ਭਲਾਈ ਦੇ ਕੰਮਾਂ ਵਿੱਚ ਵੀ ੳੁਨਾਂ ਹੀ ਸੀ | 
ਇਸੇ ਦੇ ਚੱਲਦੇ ੳੁਨਾਂ ਨੇ 1995 ਵਿੱਚ ਭਾਰਤੀਅਾ ਸਮਾਜ ਨਾਮ ਦੀ ਸਮਾਜ ਸੇਵੀ ਸੰਸਥਾ ਸ਼ੁਰੂ ਕੀਤੀ ਸੀ ਜੋ ਕਿ 2001 ਵਿੱਚ ਚੈਰੀਟੇਬਲ ਟਰੱਸਟ ਬਣ ਗਈ | ਦੇਖਦੇ ਹੀ ਦੇਖਦੇ ੳੁਨਾਂ ਦੀ ਸੰਸਥਾ ਬੱਚਿਅਾਂ ਅਤੇ ਸਾੳੂਥ ਏਸ਼ੀਅਨ ਮਹਿਲਾਂਵਾ ਦੀ ਹਾਲਤ ਵਿੱਚ ਸੁਧਾਰ ਲਿਅਾੳੁਣ ਲੱਗੀ, ਜੋ ਕਿ ਮਾਈਗ੍ਰੈਂਟ ਸੈਟਲਮੈਂਟ ਤੇ ਸਨ | 
ਦੱਸਣਯੋਗ ਹੈ ਕਿ ੳੁਹ ਅਾਪਣੀ ਸੰਸਥਾ ਵਿੱਚ ਸਾਰੇ ਭਾਰਤੀ ਤਿਓਹਾਰ ਜਿਵੇਂ ਕਿ ਦਿਵਾਲੀ, ਦੁਸ਼ਹਿਰਾ, ਹੋਲੀ, ਅਜਾਦੀ ਦਿਵਸ ਅਤੇ ਗਣਤੰਤਰ ਦਿਵਸ ਅਾਦਿ ਮਨਾੳੁਂਦੇ ਹਨ | 
ੳੁਨਾਂ ਦੀ ਭਾਈਚਾਰੇ ਲਈ ਅਜਿਹੀ ਸੇਵਾ ਦੇ ਚੱਲਦੇ ਹੀ ੳੁਨਾਂ ਨੂੰ 2004 ਵਿੱਚ ਕੁਈਨਜ ਸਰਵਿਸ ਮੈਡਲ ਨਾਲ ਸਨਮਾਣਿਅਾ ਗਿਅਾ ਸੀ | 2005 ਵਿੱਚ ੳੁਨਾਂ ਨੂੰ ਭਾਰਤ ਦੀ ਅੰਤਰਰਾਸ਼ਟਰੀ ਅੈਨਅਾਰਈ ਅੈਸੋਸੀਏਸ਼ਣ ਵਲੋਂ ਹਿੰਦ ਰਤਨ ਅਵਾਰਡ ਨਾਲ ਸਨਮਾਨਿਅਾ ਗਿਅਾ ਸੀ | 2016 ਵਿੱਚ ੳੁਨਾਂ ਨੂੰ ਫ੍ਰੈਂਡਸ਼ਿੱਪ ਸੁਸਾਇਟੀ ਵਲੋਂ ਭਾਰਤੀ ਗਰਵ ਅਵਾਰਡ ਨਾਲ ਸਨਮਾਨਿਅਾ ਗਿਅਾ ਸੀ | 2018 ਵਿੱਚ ੳੁਨਾਂ ਨੂੰ ਕੀਵੀ-ਇੰਡੀਅਨ ਕਮਿੳੂਨਿਟੀ ਅੈਕਸੀਲੈਂਸ ਸਰਵਿਸ ਅਵਾਰਡ ਨਾਲ ਸਨਮਾਨਿਅਾ ਗਿਅਾ ਹੈ |