ਜੇ ਨਿਊਜ਼ੀਲੈਂਡ ਦੇ ਪਾਣੀ ਸਾਫ਼ ਨਾ ਕੀਤੇ ਗਏ ਤਾਂ ਜਲਦ ਹੀ ਟੂਰਿਜ਼ਮ ਇੰਡਸਟਰੀ ਹੋ ਜਾਏਗੀ ਖਤਮ 

0
145

ਆਕਲੈਂਡ (19 ਸਤੰਬਰ): ਨਿਊਜ਼ੀਲੈਂਡ ਦੇ ਪਾਣੀਆਂ ਦੀ ਸਫਾਈ ਦੇ ਪੱਧਰ ਤੇ ਧਿਆਨ ਰੱਖਣ ਵਾਲੀ ਵਾਟਰ ਨਿਊਜ਼ੀਲੈਂਡ ਸੰਸਥਾ ਦਾ ਕਹਿਣਾ ਹੈ ਕਿ ਜੇਕਰ ਨਿਊਜ਼ੀਲੈਂਡ ਦੇ ਪਾਣੀਆਂ ਦੀ ਸਫਾਈ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜਲਦ ਹੀ ਇਸ ਦੇ ਹੈਵਲੋਕ ਨਾਰਥ ਵਰਗੇ ਮਾਰੂ ਨਤੀਜੇ ਸਾਹਮਣੇ ਆ ਸਕਦੇ ਹਨ, ਜਿੱਥੇ 2016 ਵਿੱਚ ਪਾਣੀ ਦੀ ਗੰਦਗੀ ਤੋਂ ਫੈਲੀ ਬਿਮਾਰੀ ਦੇ ਚਲਦਿਆਂ 4 ਲੋਕਾਂ ਦੀ ਮੌਤ ਹੋਈ ਸੀ ਅਤੇ 5000 ਦੇ ਕਰੀਬ ਲੋਕ ਬਿਮਾਰ ਪਏ ਸਨ।

ਸੰਸਥਾ ਦੇ ਸੀ ਈ ਓ ਜੋਨ ਫਾਲਰਟ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਇਸ ਦਾ ਸਿੱਧਾ ਬੂਰਾ ਪ੍ਰਭਾਵ ਨਿਊਜ਼ੀਲੈਂਡ ਦੀ ਟੂਰਿਜ਼ਮ ਇੰਡਸਟਰੀ ਤੇ ਪਏਗਾ।

ਦੱਸਣਯੋਗ ਹੈ ਕਿ ਪਾਣੀ ਦੇ ਸਫਾਈ ਦੇ ਪੱਧਰ ਸਬੰਧੀ ਤਾਜਾ ਪ੍ਰਾਪਤ ਆਂਕੜਿਆਂ ਅਨੁਸਾਰ ਨਿਊਜੀਲੈਂਡ ਵਿੱਚ 5 ਵਿੱਚੋਂ 1 ਵਿਅਕਤੀ ਗੰਦਾ ਪਾਣੀ ਪੀਣ ਲਈ ਮਜਬੂਰ ਹੈ ਅਤੇ ਇੱਥੇ ਇਹ ਵੀ ਕਾਬਿਲੇਗੌਰ ਹੈ ਕਿ ਜਿਆਦਾਤਰ ਛੋਟੇ ਇਲਾਕੇ ਜਿਵੇਂ ਕਿ ਫੁਨਾਕਾਇਕੀ, ਵਾਇਟੋਮੋ ਕੇਵਜ, ਮਿਲਫੋਰਡ ਸਾਉਂਡ ਆਦਿ ਵਿੱਚ ਪਾਣੀ ਦਾ ਪੱਧਰ ਹੋਰ ਵੀ ਖਰਾਬ ਹੁੰਦਾ ਜਾ ਰਿਹਾ ਹੈ।