ਜੇ ਸਰਕਾਰ ਚਾਹੇ ਤਾਂ ਆਕਲੈਂਡ ਵਿੱਚ ਬਣਾ ਸਕਦੀ ਹੈ ਵਾਜਿਬ ਮੁੱਲ ‘ਤੇ ਘਰ…

0
116

ਆਕਲੈਂਡ (26 ਜੂਨ, ਹਰਪ੍ਰੀਤ ਸਿੰਘ) : ਇਨਫ੍ਰਾਸਟ੍ਰਕਚਰ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਆਕਲੈਂਡ ਵਿੱਚ ਘਰਾਂ ਦੀ ਬਹੁਤ ਕਿੱਲਤ ਹੈ ਅਤੇ ਜਿਸ ਹਿਸਾਬ ਨਾਲ ਘਰ ਬਣਾਏ ਜਾ ਰਹੇ ਹਨ ਇਹ ਉਸ ਤੋਂ ਅੱਧੇ ਵੀ ਨਹੀਂ ਹਨ ।
ਪਰ ਜੇਕਰ ਸਰਕਾਰ ਚਾਹੇ ਤਾਂ ਉਹ ਹਾਊਸਿੰਗ ਰਿਫਾਰਮ ਏਜੰਡੇ ਵਿੱਚ ਸੋਧ ਲਿਆ ਕੇ ਅਜਿਹੇ ਨਵੇਂ ਘਰ ਬਣਾ ਸਕਦੀ ਹੈ ਜੋ ਕਿ ਵਾਜਿਬ ਮੁੱਲ ਤੇ ਬਣ ਸਕਦੇ ਹਨ । 
ਇੱਥੇ ਇਹ ਵੀ ਦੱਸਣਯੋਗ ਹੈ ਕਿ ਹਾਊਸਿੰਗ ਰਿਫਾਰਮ ਏਜੰਡੇ ਵਿੱਚ ਸੁਧਾਰ ਕੀਵੀ ਬਿਲਡ ਹੋਮ ਨਾਲੋਂ ਵੀ ਕਿਤੇ ਵਧੇਰੇ ਜ਼ਰੂਰੀ ਹੈ । ਆਕਲੈਂਡ ਕਾਉਂਸਲ ਦੇ ਅਨੁਮਾਨ ਅਨੁਸਾਰ ਆਕਲੈਂਡ ਵਿੱਚ 50,000 ਘਰਾਂ ਦੀ ਲੋੜ ਹੈ । ਮਤਲਬ ਹਰ ਸਾਲ ਹਜ਼ਾਰਾਂ ਘਰ ਬਣਾ ਕੇ ਹੀ ਇਸ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਹੈ ।