ਝੂਠ ਬੋਲਣ ਦੇ ਚੱਲਦਿਆਂ ਮੈਨੂਰੇਵਾ ਦੇ ਰੀਅਲ ਇਸਟੇਟ ਏਜੰਟ ਸੁਰੇਸ਼ ਗਣੇਸ਼ ਦਾ ਲਾਈਸੈਂਸ ਕੀਤਾ ਰੱਦ…

0
116

ਆਕਲੈਂਡ (6 ਅਗਸਤ) : ਦੱਖਣੀ ਆਕਲੈਂਡ ਦੇ ਮੈਨੂਕਾੳੂ ਗੁੱਡ ਵੁੱਡ ਹਾਈਟਸ ਦੇ ਸੁਰੇਸ਼ ਗਣੇਸ਼ ਦਾ ਰੀਅਲ ਇਸਟੇਟ ਏਜੰਟ ਡਿਸਪਲਨਰੀ ਟ੍ਰਿਬਿੳੂਨਲ ਵਲੋਂ 18 ਮਹੀਨੇ ਲਈ ਲਾਈਸੈਂਸ ਰੱਦ ਕੀਤਾ ਗਿਆ ਹੈ ਅਤੇ ਨਾਲ ਹੀ $5000 ਦਾ ਜੁਰਮਾਨਾ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸੁਰੇਸ਼ ਗਣੇਸ਼ ਅਤੇ ੳੁਸਦੀ ਧੀ ਦਿਪਾਸ਼ਨਾ ਪ੍ਰਸਾਦ ਗਣੇਸ਼ ਇੱਕ ਹੋਰ ਰੀਅਲ ਇਸਟੇਟ ਏਜੰਟ ਰੋਬਰਟ ਵੌਗ ਦੀ ਪਾਪਾਟੌਏਟੌਏ ਦੀ ਰੀਅਲ ਅਸਟੇਟ ਕੰਪਨੀ ਐਬਲ ਰੀਅਲਟੀ ਲਈ ਬਤੌਰ ਰੀਅਲ ਇਸਟੇਟ ਏਜੰਟ ਦਾ ਕੰਮ ਕਰਦੇ ਸਨ।
ਹਾਲਾਂਕਿ ਇਹ ਏਜੰਸੀ 2013 ਵਿੱਚ ਬੰਦ ਹੋ ਗਈ ਸੀ, ਪਰ ਫਿਰ ਵੀ ਵੌਂਗ ਵਲੋਂ ਇੰਨਾਂ ਨੂੰ ਕੰਪਨੀ ਦਾ ਨਾਮ ਵਰਤਣ ਦੀ ਇਜ਼ਾਜਤ ਦਿੱਤੀ ਸੀ | ਇਸ ਲਈ ਹਰ ਡੀਲ ਲਈ ਵੌਂਗ ਨੂੰ 6% ਕਮੀਸ਼ਨ ਮਿਲਦਾ ਸੀ |
ਮਾਮਲੇ ਵਿੱਚ ਸ਼ਿਕਾਇਤ ਕਰਤਾ ਨੇਵਲ ਸਿੰਘ ਸਨ, ਜਿੰਨਾਂ ਵਲੋਂ ਜੂਨ 2015 ਵਿੱਚ ਦਿਪਾਸ਼ਨਾ ਵਲੋਂ ਦਿਖਾਈ ਇੱਕ ਪ੍ਰਾਪਰਟੀ ਖ੍ਰੀਦਣ ਲਈ ਹਾਮੀ ਦਿਖਾਈ ਗਈ ਸੀ।
ਜਿਕਰਯੋਗ ਹੈ ਕਿ ਇਹ ਪ੍ਰਾਪਰਟੀ ਐਸ ਗਣੇਸ਼ ਅਤੇ ੳੁਸਦੀ ਪਤਨੀ ਦੀ ਕੰਪਨੀ ਮੌਗਨ ਹੋਮਜ ਲਿਮਟਿਡ ਵਲੋਂ ਫਰਵਰੀ 2015 ਵਿੱਚ ਖ੍ਰੀਦਣ ਦੀ ਹਾਮੀ ਭਰੀ ਗਈ ਸੀ ਅਤੇ ਇਸ ਲਈ ਜੀ ਕਮਲ ਲਿਮਟਿਡ ਨੂੰ ਨੋਮੀਨੇਟ ਵੀ ਕੀਤਾ ਸੀ, ਜਿੰਨਾਂ ਦੇ ਮਾਲਕ ਗੁਰਕਮਲ ਅਤੇ ਸੱਜਣ ਸਿੰਘ ਸਨ | 
2 ਅਪ੍ਰੈਲ 2015 ਨੂੰ ਮੌਗਨ ਹੋਮਸ ਲਿਮਟਿਡ ਵਲੋਂ ਜੀ ਕਮਲ ਨੂੰ $15226 ੳੁਧਾਰੇ ਦਿੱਤੇ ਗਏ ਅਤੇ ਇੱਕ ਲੋਨ ਐਗਰੀਮੈਂਟ ਮੋਹਨੀ ਗਣੇਸ਼ ਵਿਚਕਾਰ ਹੋਇਆ ਅਤੇ ਐਸ ਗਣੇਸ਼ ਵਲੋਂ ਬਤੌਰ ਗਵਾਹ ੳੁਸ ਤੇ ਦਸਤਖਤ ਕੀਤੇ ਗਏ । 
ੳੁਸ ਤੋਂ ਬਾਅਦ 8 ਅਪ੍ਰੈਲ ਜੀ ਕਮਲ ਨੇ ੳੁਕਤ ਪ੍ਰਾਪਰਟੀ ਨੂੰ ਸੁਰੇਸ਼ ਗਣੇਸ਼ ਵਲੋਂ ਵੇਚਣ ਲਈ ਸੂਚੀ ਜਾਰੀ ਕਰ ਦਿੱਤੀ ਗਈ। ਜਿਸ ਤੋਂ ਬਾਅਦ ਦਿਪਾਸ਼ਨਾ ਵਲੋਂ ਇਹ ਪ੍ਰਾਪਰਟੀ ਨੇਵਲ ਸਿੰਘ ਨੂੰ ਦਿਖਾਈ ਗਈ ਅਤੇ ੳੁਸਨੇ ਅਗਸਤ 5 ਇਸਨੂੰ ਖ੍ਰੀਦ ਲਿਆ ਅਤੇ 6 ਅਗਸਤ ਨੂੰ ਜੀ ਕਮਲ ਵਲੋਂ ਮੌਗਨ ਹੋਮਸ ਲਿਮਟਿਡ ਨੂੰ ਲੋਨ ਦੇ $15226 ਕਰ ਦਿੱਤੇ ਗਏ। 
ਕੇਸ ਦੀ ਸੁਣਵਾਈ ਵਿੱਚ ਸੁਰੇਸ਼ ਵਲੋਂ ਇਸ ਗੱਲ ਤੇ ਝੂਠ ਬੋਲਿਆ ਗਿਆ ਕਿ ੳੁਸਨੂੰ ਲੋਨ ਬਾਰੇ ਕੁਝ ਵੀ ਨਹੀਂ ਪਤਾ ਸੀ, ਜਦਕਿ ੳੁਸਨੇ ਬਤੌਰ ਗਵਾਹ ਇਕਰਾਰਨਾਮੇ ਤੇ ਦਸਤਖਤ ਕੀਤੇ ਸਨ ਅਤੇ ਇਹ ਸਾਰਾ ਝਾਂਸਾ ਪ੍ਰਾਪਰਟੀ ਦੇ ਲੇਣ-ਦੇਣ ਵਿੱਚੋਂ ਵਧੇਰੇ ਕਮਾਈ ਦੇ ਚਲਦਿਆਂ ਦਿੱਤਾ ਗਿਆ।
ਇਸ ਝੂਠ ਦੇ ਚੱਲਦਿਆਂ ਟ੍ਰਿਬਿੳੂਨਲ ਵਲੋਂ ਸੁਰੇਸ਼ ਦਾ ਲਾਈਸੈਂਸ 18 ਮਹੀਨਿਆਂ ਲਈ ਰੱਦ ਕਰ ਦਿੱਤਾ ਗਿਆ ਅਤੇ ਨਾਲ ਹੀ ਜੁਰਮਾਨਾ ਵੀ ਲਗਾਇਆ ਗਿਆ ਅਤੇ ਨਾਲ ਹੀ ਵੌਂਗ ਨੂੰ ਵੀ ਨਿਯਮਾਂ ਦੀ ਅਣਦੇਖੀ ਕਰਨ ਦੇ ਚਲਦਿਆਂ $5000 ਦਾ ਜੁਰਮਾਨਾ ਕੀਤਾ ਗਿਆ ਹੈ।