ਟਾਕਾਨੀਨੀ ਗੁਰੂ-ਘਰ ਤੇ ਪਾਪਕੁਰਾ ਪੁਲਿਸ ਵੱਲੋਂ ਸ਼ੁਰੂ ਕੀਤੀ ਕਰਾਈਮ ਪਟਰੌਲ ਨੂੰ ਭਰਵਾ ਹੁੰਗਾਰਾ।

0
216

—- ਤੁਸੀਂ ਵੀ ਬਣ ਸਕਦੇ ਹੋ ਉਕਤ ਮੁਹਿੰਮ ਦਾ ਹਿੱਸਾ ।
—- ਪੁਲਿਸ ਚ’ ਭਰਤੀ ਹੋਣ ਦੇ ਚਾਹਵਾਨਾ ਨੂੰ ਮਿਲੇਗਾ ਫ਼ਾਇਦਾ ।

ਆਕਲੈਂਡ- ਟਾਕਾਿਨਨੀ ਗੁਰੂ ਘਰ ਵੱਲੋ ਪੁਲਿਸ ਨਾਲ ਸਾਂਝੇ ਤੌਰ ਤੇ ਸ਼ੁਰੂ ਕੀਤੀ ਕਰਾਈਮ ਪੈਟਰੌਲ ਨੂੰ ਭਰਵਾ ਹੁੰਗਾਰਾ ਮਿਲਣ ਤੇ ਪਾਪਾਕੁਰਾ ਪੁਲਿਸ ਵਲੋ ਿੲੱਕ ਕਾਰ ਪੱਕੇ ਤੌਰ ਤੇ ਗੁਰੂ ਘਰ ਨੂੰ ਦੇਣ ਦਾ ਐਲਾਨ ਕੀਤਾ ਹੈ। ਪੈਟਰੋਲ ਸਮੇਤ ਸਾਰਾ ਖਰਚਾ ਵੀ ਪੁਲਿਸ ਵੱਲੋਂ ਕੀਤਾ ਜਾਵੇਗਾ । ਵਲੰਟੀਅਰ ਤੌਰ ਤੇ ਕੰਮ ਕਰਨ ਵਾਲੇ ਵਲੰਟੀਅਰਜ ਨੂੰ ਜੈਕਟ ਅਤੇ ਵਾਕੀ ਟਾਕੀ ਵੀ ਪੁਲਿਸ ਵੱਲੋਂ ਿਦੱਤੀਆਂ ਜਾਣਗੀਆਂ ਿਜਸ ਨਾਲ ਤਹਿਤ ਵਲੰਟੀਅਰਜ ਦਾ ਸੰਪਰਕ ਸਿੱਧੇ ਰੂਪ ਚ’ ਪੁਲਿਸ ਹੈਡਕੁਆਟਰ ਨਾਲ ਸਥਾਪਿਤ ਹੋਵੇਗਾ । ਇਹਨਾ ਹੀ ਨਹੀਂ ਲਗਾਤਾਰ ਤਿੰਨ ਮਹੀਨੇ ਵਲੰਟੀਅਰ ਤੌਰ ਤੇ ਸੇਵਾਵਾਂ ਦੇਣ ਵਾਲਿਆ ਨੂੰ ਪੁਲਿਸ ਸਰਟੀਿਫਕੇਟ ਅਤੇ ਪੁਲਿਸ ਚ ਭਰਤੀ ਹੋਣ ਦੇ ਚਾਹਵਾਨਾਂ ਨੂੰ ਪਾਪਾਕੁਰਾ ਪੁਲਿਸ ਵਲੋ ਰੈਫਰਲ ਲੈਟਰ ਵੀ ਵਿਸ਼ੇਸ਼ ਤੌਰ ਤੇ ਿਦੱਤਾ ਜਾਵੇਗਾ  ।ਇੱਥੇ ਜਿਕਰਯੋਗ ਹੈ ਕਿ ਉਕਤ ਸੇਵਾਵਾਂ ਸਦਕਾ ਿਪਛਲੇ 6 ਹਫਤੇ ਚ’ ਗੁਰੂ ਘਰ ਦੁਆਲੇ ਿਕਸੇ ਸਟਰੀਟ ਚ’ ਕੋਈ ਵੀ ਚੋਰੀ ਜਾਂ ਹੋਰ ਅਣਸੁਖਾਵੀ ਘਟਨਾ ਨਹੀ ਹੋਈ ।

ਸੁਪਰੀਮ ਸਿੱਖ ਸੁਸਾਇਟੀ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਕੱਤਰ ਜਨਰਲ ਰਜਿੰਦਰ ਸਿੰਘ ਜਿੰਦੀ ਮੁਤਾਬਕ ਉਕਤ ਸੇਵਾਵਾਂ ਚ’ ਕੋਈ ਵੀ  ਵੀਰ 1-2 ਘੰਟੇ ਹਰ ਹਫਤੇ ਚ ਸੇਵਾਵਾਂ ਦੀ ਜ਼ੁੰਮੇਵਾਰੀ ਲੈ ਸਕਦਾ ਹੈ ।ਜਿਹਨਾ ਲਈ ਪਹਿਲਾ ਪੁਲਿਸ ਵੱਲੋਂ ਟਰੇਿਨੰਗ ਦਾ ਪ੍ਰਬੰਧ ਵੀ ਕੀਤਾ ਜਾਵੇਗਾ  । ਐਨਾ ਹੀ ਨਹੀਂ ਜਿਹੜੇ ਵਲੰਟੀਅਰ ਕੋਲ ਡਰਾਇਵਿੰਗ ਲਾਈਸੰਸ ਨਹੀਂ ਹੈ ਉਹ ਵੀ ਇਹਨਾਂ ਸੇਵਾਵਾਂ ਦਾ ਹਿੱਸਾ ਬਣ ਸਕਦੇ ਹਨ ।

ਸੁਪਰੀਮ ਸਿੱਖ ਸੁਸਾਇਟੀ  ਦੇ ਬੁਲਾਰੇ ਭਾਈ ਦਲਜੀਤ ਸਿੰਘ ਅਨੁਸਾਰ ਕਾਫ਼ੀ ਸਾਰੇ ਵਲੰਟੀਅਰਜ ਨੇ ਉਕਤ ਸੇਵਾਵਾਂ ਲਈ ਆਪਣੇ ਨਾਮ ਲਿਖਵਾ ਦਿੱਤੇ ਹਨ ਅਜੇ ਵੀ ਹੋਰ ਵਲੰਟੀਅਰਜ ਦੀ ਜ਼ਰੂਰਤ ਹੈ ਜੋ ਇਹਨਾਂ ਸੇਵਾਵਾਂ ਦਾ ਹਿੱਸਾ ਬਣ ਸਕਦੇ ਹਨ ਤੇ ਨਾਲ ਦੀ ਨਾਲ ਇਸ ਕੋਸ਼ਿਸ਼ ਤਹਿਤ ਉਹਨਾਂ ਦਾ ਮੁੱਖ ਮੰਤਵ ਸਥਾਨਿਕ ਪੰਜਾਬੀ ਭਾਈਚਾਰੇ ਨੂੰ ਕੌਮੀ ਭਾਈਚਾਰੇ ਦਾ ਹਿੱਸਾ ਬਣਾਉਣਾ ਵੀ ਹੈ ।