ਟੇਜ਼ਰ ਦੀ ਵਰਤੋਂ ਕਰਨ ਵਿੱਚ ਮੋਹਰੀ ਸਾਬਿਤ ਹੋਈ ਬੇ ਆਫ ਪਲੈਂਟੀ ਦੀ ਪੁਲਿਸ 

0
114

ਆਕਲੈਂਡ (25 ਸਤੰਬਰ): 2017 ਐਨਜ਼ੈੱਡ ਪੁਲਿਸ ਟੈਕਟੀਕਲ ਆਪਸ਼ਨਜ਼ ਰਿਸਰਚ ਦੀ ਤਾਜ਼ਾ ਜਾਰੀ ਹੋਈ ਰਿਪੋਰਟ ਅਨੁਸਾਰ ਨਿਊਜ਼ੀਲੈਂਡ ਵਿੱਚ ਬੀਤੇ ਵਰ੍ਹੇ ਨਿਊਜ਼ੀਲੈਂਡ ਪੁਲਿਸ ਵੱਲੋਂ 1189 ਵਾਰ ਟੇਜ਼ਰ ਦੀ ਵਰਤੋਂ ਕੀਤੀ ਗਈ ਅਤੇ ਟੇਜਰ ਦੀ ਵਰਤੋਂ ਕਰਨ ਵਿੱਚ ਸਭ ਤੋਂ ਮੋਹਰੀ ਰਹੀ ਬੇ ਆਫ ਪਲੈਂਟੀ ਦੀ ਪੁਲਿਸ ਜਿਸ ਜਿਨ੍ਹਾਂ ਵੱਲੋਂ 169 ਅਪਰਾਧੀਆਂ ਤੇ ਟੇਜਰ ਦੀ ਵਰਤੋਂ ਕੀਤੀ ਗਈ। ਇਸ ਤੋਂ ਮਗਰੋਂ ਵੇਲਿੰਗਟਨ ਪੁਲੀਸ (132) ਵਾਰ, ਆਕਲੈਂਡ ਪੁਲਿਸ ਵਲੋਂ (123) ਵਾਰ ਵਰਤੋਂ ਕੀਤੀ ਗਈ। 

ਦੱਸਣਯੋਗ ਹੈ ਕਿ ਬੇ ਆਫ ਪਲੈਂਟੀ ਪੁਲਿਸ ਵੱਲੋਂ ਇਸ ਵਰ੍ਹੇ ਟੇਜਰ ਵਰਤੋਂ ਕਰਨ ਦੀਆਂ ਘਟਨਾਵਾਂ ਪਿਛਲੇ ਸਾਲ ਦੀਆਂ ਘਟਨਾਵਾਂ ਨਾਲੋਂ ਵੀ ਕਾਫੀ ਜ਼ਿਆਦਾ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਪਰਾਧਿਕ ਘਟਨਾਵਾਂ ਦੀਆਂ ਗੰਭੀਰਤਾ ਨੂੰ ਮੁੱਖ ਰੱਖਦਿਆਂ ਇਹ ਤੇਜ਼ ਦੀ ਵਰਤੋਂ ਕੀਤੀ ਜਾਂਦੀ ਹੈ।