ਟੈਕਸ ਡਿਪਾਰਟਮੈਂਟ ਹੁਣ ਤੱਕ ਦੇ ਸਭ ਤੋਂ ਵੱਡੇ ਬਦਲ ਲਈ ਤਿਆਰ 

0
176

1.6 ਮਿਲੀਅਨ ਨਿਊਜ਼ੀਲੈਂਡ ਵਾਸੀਆਂ ਨੂੰ ਕੀਤਾ ਜਾਏਗਾ ਆਟੋਮੈਟਿਕ ਟੈਕਸ ਰਿਫੰਡ 

ਆਕਲੈਂਡ (15 ਅਪ੍ਰੈਲ, ਹਰਪ੍ਰੀਤ ਸਿੰਘ): ਨਿਊਜੀਲੈਂਡ ਟੈਕਸ ਵਿਭਾਗ ਦੀ ਮੁਖੀ ਨਾਓਮੀ ਫਰਗਸਨ ਵੱਲੋਂ ਨਿਊਜ਼ੀਲੈਂਡ ਵਾਸੀਆਂ ਲਈ ਅਹਿਮ ਜਾਣਕਾਰੀ ਜਾਰੀ ਕੀਤੀ ਗਈ ਹੈ, ਉਨ੍ਹਾਂ ਦੱਸਿਆ ਹੈ ਕਿ ਵੀਰਵਾਰ ਸ਼ਾਮ 3 ਵਜੇ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੱਕ ਇਨਲੈਂਡ ਰੈਵੇਨਿਊ ਦੀਆਂ ਸਾਰੀਆਂ ਸੇਵਾਵਾਂ ਬੰਦ ਰਹਿਣਗੀਆਂ ਅਤੇ ਇਸ ਉਪਰੰਤ ਜੱਦ ਦੁਬਾਰਾ ਤੋਂ ਸੇਵਾਵਾਂ ਸ਼ੁਰੂ ਹੋਣਗੀਆਂ ਤਾਂ ਟੈਕਸ ਸਿਸਟਮ ਪੂਰੀ ਤਰ੍ਹਾਂ ਆਟੋਮੈਟਿਕ ਕਰ ਦਿੱਤਾ ਜਾਵੇਗਾ ਅਤੇ ਟੈਕਸ ਰਿਫੰਡ ਅਤੇ ਹੋਰ ਸੇਵਾਵਾਂ ਆਟੋਮੈਟਿਕ ਕਰ ਦਿੱਤੀਆਂ ਜਾਣਗੀਆਂ।

ਹਾਲਾਂਕਿ ਉਨ੍ਹਾਂ ਇਹ ਵੀ ਖਦਸ਼ਾ ਜਤਾਇਆ ਕਿ ਸਿਸਟਮ ਵਿੱਚ ਥੋੜ੍ਹੀ ਬਹੁਤੀ ਖਾਮੀ ਦੇਖਣ ਨੂੰ ਮਿਲ ਸਕਦੀ ਹੈ, ਪਰ ਇਹ ਆਟੋਮੈਟਿਕ ਸਿਸਟਮ ਦਾ ਤੀਜਾ ਫੇਸ ਹੈ, ਇਸ ਲਈ ਜ਼ਿਆਦਾਤਰ ਰਿਫੰਡ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚ ਜਾਏਗਾ। ਉਨ੍ਹਾਂ ਦੱਸਿਆ ਕਿ ਤਕਰੀਬਨ 1.6 ਮਿਲੀਅਨ ਨਿਊਜ਼ੀਲੈਂਡ ਵਾਸੀਆਂ ਨੂੰ ਇਸ ਤਹਿਤ ਆਟੋਮੈਟਿਕ ਰਿਫੰਡ ਜਾਰੀ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਫੇਰ ਬਦਲ ਦੇ ਚੱਲਦਿਆਂ ਹੁਣ ਤੱਕ 19 ਮਿਲੀਅਨ ਟੈਕਸ ਰਿਕਾਰਡਾਂ ਨੂੰ ਆਨਲਾਈਨ ਕੀਤਾ ਗਿਆ ਹੈ ਅਤੇ ਨਾਲ ਹੀ ਕਈ ਸੇਵਾਵਾਂ ਆਨਲਾਈਨ ਕੀਤੀਆਂ ਗਈਆਂ ਹਨ, ਜੋ ਕਿ ਪਿਛਲੇ 30 ਸਾਲਾਂ ਵਿੱਚ ਸਭ ਤੋਂ ਵੱਡਾ ਫੇਰ-ਬਦਲ ਹੈ।