ਟੈਕਸ ਹੇਰਾ-ਫੇਰੀ ਕਰਨ ਦੇ ਚੱਲਦਿਅਾਂ ਕਾਰੋਬਾਰੀ ਨੂੰ ਹੋਈ ਸਜਾ ਅਤੇ ਭਰਨਾ ਪਿਆ ਲੱਖਾਂ ਡਾਲਰ ਹਰਜਾਨਾ

0
134

ਅਾਕਲੈਂਡ (25 ਸਤੰਬਰ) : 2010 ਤੋਂ ਲੈ ਕੇ 2014 ਦੇ ਵਿਚਕਾਰ ਚੋਰੀ ਕੀਤੇ ਗਏ ਟੈਕਸ ਦੇ ਚੱਲਦਿਅਾਂ ਕ੍ਰਾਈਸਚਰਚ ਜਿਲਾ ਅਦਾਲਤ ਵਲੋਂ ਹੇਡਨ ਜੋਨਸ (43) ਨੂੰ $205,000 ਦਾ ਹਰਜਾਨਾ ਅਤੇ ਇਸਦੇ ਨਾਲ 6 ਮਹੀਨੇ ਦੀ ਹੋਮ ਡਿਟੈਂਸ਼ਨ ਅਤੇ ਕਮਿੳੂਨਿਟੀ ਵਰਕ ਦੀ ਸਜਾ ਸੁਣਾਈ ਗਈ ਹੈ | 
ਜਿਕਰਯੋਗ ਹੈ ਕਿ ਜੋਨਸ ਦਾ ਕ੍ਰਾਈਸਚਰਚ ਵਿੱਚ ਬਾਰ ਅਤੇ ਬ੍ਰਿੳੂਰੀ ਦਾ ਕੰਮ ਸੀ | ਦਸੰਬਰ 2010 ਤੋਂ ਲੈ ਕੇ ਜੂਨ 2014 ਵਿਚਕਾਰ ਜੋਨਸ ਨੇ PAYE ਦੇ ਦਿਸ਼ਾ ਨਿਰਦੇਸ਼ਾਂ ਤੇ ਇਨਲੈਂਡ ਰੈਵੀਨਿੳੂ ਦੇ $381,325 ਅਦਾ ਨਹੀਂ ਕੀਤੇ ਸਨ, ਜਿਸਦੇ ਚੱਲਦੇ ੳੁਸਨੂੰ ੳੁਕਤ ਸਜਾ ਅਤੇ ਹਰਜਾਨਾ ਸੁਣਾਇਅਾ ਗਿਅਾ ਹੈ |
ਇਨਲੈਂਡ ਰੈਵੀਨਿੳੂ ਦੀ ਬੁਲਾਰਨ ਕੈਰਨ ਵਿਟਸਕੀ ਨੇ ਦੱਸਿਅਾ ਕਿ ਟੈਕਸ ਸਿਸਟਮ ਨੂੰ ਕੋਈ ਵੀ ਮਜਾਕ ਨਾ ਸਮਝੇ ਅਤੇ ਹਰੇਕ ਕਾਰੋਬਾਰੀ ਦਾ ਫਰਜ ਬਣਦਾ ਹੈ ਕਿ ਸਹੀ ਢੰਗ ਨਾਲ ਟੈਕਸ ਅਦਾ ਕਰਨ ਨੂੰ ੳੁਹ ਅਾਪਣੀ ਡਿੳੂਟੀ ਸਮਝੇ | ੳੁਸਨੇ ਇਹ ਵੀ ਕਿਹਾ ਕਿ ਇਹ ਹਰਜਾਨਾ ਅਤੇ ਸਜਾ ੳੁਨਾਂ ਕਾਰੋਬਾਰੀਅਾਂ ਲਈ ਇੱਕ ਨਸੀਹਤ ਹੈ, ਜੋ ਸਰਕਾਰ ਨੂੰ ਸਹੀ ਢੰਗ ਨਾਲ ਟੈਕਸ ਅਦਾ ਨਹੀਂ ਕਰਦੇ |