ਟੈਸਟ ਡਰਾਈਵ ਦਾ ਬਹਾਨਾ ਬਣਾ ਕੇ ਚੋਰੀ ਕੀਤੀ $22,000 ਮੁੱਲ ਦੀ ਕਾਰ…

0
272

ਅਾਕਲੈਂਡ (29 ਸਤੰਬਰ) : ਅਾਕਲੈਂਡ ਦੇ ਬਿਲਡਰ ਮਾਈਕਲ ਅੈਂਗਨਿੳੂ ਨੂੰ ਅਜੇ ਤੱਕ ਯਕੀਨ ਨਹੀਂ ਹੋ ਰਿਹਾ ਕਿ ੳੁਸਦੀ $22,000 ਮੁੱਲ ਦੀ ਮਿਟਸੁਬੀਸ਼ੀ ਲੈਂਸਰ ਇਵਲੁਏਸ਼ਣ ਟੇਸਟ ਡਰਾਈਵ ਦੌਰਾਨ ਚੋਰੀ ਹੋ ਗਈ |
ਮਾਈਕਲ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਜੋ ਵਿਅਕਤੀ ਕਾਰ ਖ੍ਰੀਦਣ ਲਈ ਅਾਇਅਾ ਸੀ, ੳੁਸ ਵਲੋਂ ਟੈਸਟ ਡਰਾਈਵ ਖਾਈਬਰ ਪਾਸ ਰੋਡ ਤੇ ਲਈ ਗਈ ਸੀ ਅਤੇ ਕਾਰ ੳੁਸਨੇ ਮਾਈਕਲ ਦੇ ਬੈਠਣ ਤੋਂ ਪਹਿਲਾਂ ਹੀ ਭਜਾ ਲਈ |
ਦੱਸਣਯੋਗ ਹੈ ਕਿ ਮਾਈਕਲ ਦੇ ਭਰਾ ਅੈਲਗਜ਼ੈਂਡਰ ਲਿਟਲ ਵਲੋਂ ਦੇਖਿਅਾ ਗਿਅਾ ਕਿ ਖ੍ਰੀਦਦਾਰ ਮਾਈਕਲ ਦੇ ਬਿਨਾਂ ਹੀ ਕਾਰ ਚਲਾ ਰਿਹਾ ਸੀ ਅਤੇ ੳੁਸ ਵਲੋਂ ੳੁਕਤ ਕਾਰ ਚੋਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ | ਪਰ ੳੁਕਤ ਚੋਰ ਫਰਾਰ ਹੋ ਗਿਅਾ ਅਤੇ ਹੁਣ ਪੁਲਿਸ ਵਲੋਂ ਚੋਰ ਦੀ ਭਾਲ ਕੀਤੀ ਜਾ ਰਹੀ ਹੈ |