ਟੌਂਗਾਰੀਰੋ ਨੈਸ਼ਨਲ ਪਾਰਕ ਵਿੱਚ ਬੱਸ ਦੇ ਹਾਦਸਾ ਗ੍ਰਸਤ ਹੋਣ ਕਾਰਨ 20 ਲੋਕ ਹੋਏ ਜਖਮੀ…

0
196

ਅਾਕਲੈਂਡ (29 ਜੁਲਾਈ) : ਵੈਂਗਨੂਈ ਦੇ ਮੈਨਾਵਾਟੂ ਸਥਿਤ ਟੌਂਗਾ ਰੀਓ ਨੈਸ਼ਨਲ ਪਾਰਕ ਵਿੱਚ ਯਾਤਰੀਅਾਂ ਨੂੰ ਘੁਮਾੳੁਣ ਵਾਲੀ ਇੱਕ ਬੱਸ ਦੇ ਹਾਦਸਾ ਗ੍ਰਸਤ ਹੋਣ ਦੇ ਚੱਲਦਿਅਾਂ 20 ਯਾਤਰੀਅਾਂ ਦੇ ਫੱਟੜ ਹੋਣ ਦੀ ਖਬਰ ਸਾਹਮਣੇ ਅਾਈ ਹੈ | ਬੱਸ ਵਿੱਚ ਤਕਰੀਬਨ 30 ਯਾਤਰੀ ਸਵਾਰ ਸਨ | 
ਜਿਸ ਵੇਲੇ ਇਹ ਹਾਦਸਾ ਵਾਪਰਿਅਾ ੳੁਸ ਵੇਲੇ ਇਹ ਬੱਸ ਟੂ-ਰੋਅਾਸਕੀ ਪਹਾੜੀਅਾਂ ਤੋਂ ਹੇਠਾਂ ਅਾ ਰਹੀ ਸੀ ਅਤੇ ਬੱਸ ਬੇ-ਕਾਬੂ ਹੋਣ ਦੇ ਚੱਲਦਿਅਾਂ ਇਹ ਹਾਦਸਾ ਵਾਪਰਿਅਾ | ਜਖਮੀਅਾਂ ਨੂੰ ਹਸਪਤਾਲ ਪਹੁੰਚਾੳੁਣ ਲਈ 5 ਹੈਲੀਕਾਪਟਰਾਂ ਦੀ ਵਰਤੋ ਕੀਤੀ ਗਈ | 
ਦੱਸਣਯੋਗ ਹੈ ਕਿ ਇਸ ਹਾਦਸੇ ਵਿੱਚ ਚਾਰ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਅਾਂ ਦੱਸੀਅਾਂ ਜਾ ਰਹੀਅਾਂ ਹਨ |