ਟੌਰੰਗਾ ਦੇ ਸਟੇਟ ਹਾਈਵੇਅ-2 ਤੇ ਕਾਰ ਅਤੇ ਟਰੱਕ ਵਿਚਕਾਰ ਹੋਈ ਭਿਅਾਨਕ ਸੜਕ ਦੁਰਘਟਨਾ..

0
364

ਅਾਕਲੈਂਡ (10 ਸਤੰਬਰ) : ਅੱਜ ਸ਼ਾਮ ਤਕਰੀਬਨ 4:30 ਵਜੇ ਟੌਰੰਗਾ ਦੇ ਸਟੇਟ ਹਾਈਵੇਅ 2 ਤੇ ਪਾਹੋਈਅਾ ਰੋਡ ਅਤੇ ਅਪਾਟਾ ਸਟੇਸ਼ਨ ਰੋਡ ਦੇ ਵਿਚਕਾਰ ਟਰੱਕ ਅਤੇ ਕਾਰ ਦੀ ਭਿਅਾਨਕ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਅਾਈ ਹੈ | 
ਮੌਕੇ ਤੇ ਪੁੱਜੀ ਪੁਲਿਸ ਵਲੋਂ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਦੇ ਬੁਲਾਰੇ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਮੌਕੇ ਤੇ ਇੱਕ ਵਹਿਕਲ ਨੂੰ ਅੱਗ ਲੱਗ ਗਈ ਸੀ, ਟਰੱਕ ਡਰਾਈਵਰ ਦੇ ਜਖਮੀ ਹੋਣ ਦੀ ਕਿਸੇ ਤਰਾਂ ਦੀ ਕੋਈ ਖਬਰ ਨਹੀਂ ਮਿਲੀ ਹੈ | ਰੋਡ ਨੂੰ ਕੁਝ ਘੰਟਿਅਾ ਲਈ ਲਈ ਬੰਦ ਵੀ ਕਰਨਾ ਪਿਅਾ | 
ਦੱਸਣਯੋਗ ਹੈ ਕਿ ਟ੍ਰਾਂਸਪੋਰਟ ਮੰਤਰੀ ਫਿੱਲ ਟ੍ਰਾਈਫੋਰਡ ਦਾ ਵਲੋਂ ਅੈਨਜ਼ੈਡਟੀਏ ਨੂੰ ਟੌਰੰਗਾ ਦੀਅਾਂ ਸੜਕਾਂ ਦੇ ਨਾਲ ਹੋਰ ਕਈ ਸੜਕਾਂ ਵਿੱਚ ਵੀ ਸੁਧਾਰ ਕਰਨ ਅਤੇ ਸੁਰੱਖਿਅਤ ਬਣਾੳੁਣ ਲਈ ਕਿਹਾ ਗਿਅਾ ਹੈ | ੳੁਨਾ ਦੱਸਿਅਾ ਕਿ ਸਰਕਾਰ ਸੜਕ ਸੁਰੱਖਿਅਾ ਨੂੰ ਪੁੱਖਤਾ ਬਣਾੳੁਣ ਲਈ $87 ਮਿਲੀਅਨ ਖਰਚੇ ਜਾਣਗੇ |