ਟੌਰੰਗੇ ਵਿੱਚ ਟਰੱਕ-ਕਾਰ ਦੀ ਆਹਮੋ-ਸਾਹਮਣੇ ਦੀ ਟੱਕਰ ਵਿੱਚ ਮੌਕੇ ‘ਤੇ ਦੋ ਦੀ ਮੌਤ 

0
153

ਆਕਲੈਂਡ (13 ਸਤੰਬਰ): ਟੌਰੰਗੇ ਦੇ ਦੇ ਪੂਕੀਹੀਨਾ ਵਿੱਚ ਅੱਜ ਸ਼ਾਮ ਇੱਕ ਸੜਕੀ ਹਾਦਸੇ ਵਿੱਚ ਟਰੱਕ ਅਤੇ ਕਾਰ ਦੀ ਆਹਮੋ-ਸਾਹਮਣੇ ਦੀ ਟੱਕਰ ਵਿੱਚ ਦੋ ਵਿਅਕਤੀਆਂ ਦੇ ਮੌਕੇ ਤੇ ਹੀ ਮਰਨ ਦੀ ਖਬਰ ਸਾਹਮਣੇ ਆਈ ਹੈ।

ਘਟਨਾ ਓਹੀਨੀਪਾਨੀਆਂ ਰੋਡ ਅਤੇ ਬੀਚ ਅਕਸੈੱਸ ਰੋਡ ਦੇ ਇੰਟਰਸੈਕਸ਼ਨ ਨਜ਼ਦੀਕ ਵਾਪਰੀ ਦੱਸੀ ਜਾ ਰਹੀ ਹੈ। ਮੌਕੇ ਤੇ ਫਾਇਰ ਵਿਭਾਗ, ਐਂਬੂਲੈਂਸ ਅਤੇ ਪੁਲਿਸ ਦੀਆਂ ਟੀਮਾਂ ਪੁੱਜ ਗਈਆਂ ਹਨ। ਇਲਾਕਾ ਨਿਵਾਸੀਆਂ ਨੂੰ ਨੇ ਦੱਸਿਆ ਕਿ ਆਹਮੋ-ਸਾਹਮਣੇ ਦੀ ਟੱਕਰ ਇਨ੍ਹੀਂ ਭਿਆਨਕ ਸੀ ਕਿ ਧਮਾਕਾ ਇਲਾਕਾ ਨਿਵਾਸੀਆਂ ਨੂੰ ਇੱਕ ਬੰਬ ਫਟਣ ਦੀ ਤਰ੍ਹਾਂ ਸੁਣਾਈ ਦਿੱਤਾ।