ਟੌਰੰਗੇ ਵਿੱਚ ਮਨਾਇਅਾ ਗਿਅਾ ਦਸਤਾਰ ਦਿਵਸ, ਵੱਖੋ-ਵੱਖ ਭਾਈਚਾਰਿਅਾਂ ਨੇ ਕੀਤੀ ਸ਼ਮੂਲੀਅਤ…

0
851

ਅਾਕਲੈਂਡ (22 ਜੁਲਾਈ) : ਟੌਰੰਗੇ ਵਿਖੇ ਬੀਤੇ ਦਿਨੀਂ ਦਸਤਾਰ ਦਿਵਸ ਮਨਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਵੱਖੋ-ਵੱਖ ਧਰਮਾਂ ਅਤੇ ਦੇਸ਼ਾਂ ਦੇ ਲੋਕਾਂ ਨੇ ਦਸਤਾਰਾਂ ਸਜਾ ਕੇ ਸਿੱਖ ਧਰਮ ਅਤੇ ਦਸਤਾਰ ਦੀ ਮਹੱਤਤਾ ਬਾਰੇ ਜਾਣਕਾਰੀ ਹਾਸਿਲ ਕੀਤੀ।
 ਟੌਰੰਗਾ ਸਿਟੀ ਕੌਂਸਲ ਦੇ ਸਹਿਯੋਗ ਨਾਲ ਪਹਿਲੀ ਵਾਰ ਇਸ ਸ਼ਹਿਰ 'ਚ ਦਸਤਾਰ ਦਿਵਸ ਮਨਾਇਆ ਗਿਆ ਹੈ। ਇਸ ਨੂੰ ਮਨਾਉਣ ਦਾ ਮੁੱਖ ਮਕਸਦ ਬਹੁ ਸੱਭਿਅਤਾ ਵਾਲੇ ਦੇਸ਼ 'ਚ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਣੂੰ ਕਰਵਾਉਣਾ ਅਤੇ ਦਸਤਾਰ ਦੀ ਮਹੱਤਤਾ ਤੇ ਇਸ ਨੂੰ ਲੈ ਕਿ ਲੋਕਾਂ 'ਚ ਪਾਏ ਜਾਂਦੇ ਭੁਲੇਖਿਆਂ ਨੂੰ ਦੂਰ ਕਰਨਾ ਸੀ।
ਜਿਕਰਯੋਗ ਹੈ ਕਿ ਸਮਾਰੋਹ 'ਚ ਵੱਡੀ ਗਿਣਤੀ 'ਚ ਪਹੁੰਚੇ ਵੱਖੋ-ਵੱਖ ਧਰਮਾਂ, ਦੇਸ਼ਾਂ ਦੇ ਲੋਕਾਂ ਤੋ ਇਲਾਵਾ ਪੰਜਾਬ ਦੇ ਗੈਰ ਸਿੱਖ ਅਤੇ ਗੈਰ ਕੇਸਾਧਾਰੀ ਨੌਜਵਾਨਾਂ ਨੇ ਵੀ ਪੱਗਾਂ ਬੰਨ੍ਹ ਕਿ ਦਸਤਾਰ ਦੀ ਮਹੱਤਤਾ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕੀਤੀ। 
ਇਸ ਮੌਕੇ ਆਕਲੈਂਡ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਦਸਤਾਰ ਧਾਰੀ ਸੰਸਦ ਮੈਂਬਰ ਕੰਵਲਜੀਤ ਸਿੰਘ ਬਖਸੀ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਿਊਜ਼ੀਲੈਂਡ 'ਚ ਦਸਤਾਰ ਦਿਵਸ ਮਨਾ ਕਿ ਸਿੱਖ ਧਰਮ ਅਤੇ ਦਸਤਾਰ ਬਾਰੇ ਲੋਕਾਂ 'ਚ ਪੈਦਾ ਹੋਏ ਭੁਲੇਖਿਆਂ ਨੂੰ ਦੂਰ ਕਰਨ ਦਾ ਇਹ ਵਧੀਆ ਉਪਰਾਲਾ ਹੈ।