ਟ੍ਰੇਡ ਮੀ ਤੇ ਭਾਰਤੀ ਭਾਈਚਾਰੇ ਨਾਲ ਨਸਲੀ ਵਿਤਕਰੇ ਭਰਿਅਾ ਇਸ਼ਤਿਹਾਰ ਅਾਇਅਾ ਸਾਹਮਣੇ…

0
1302

ਅਾਕਲੈਂਡ (12 ਜੁਲਾਈ) : ਟ੍ਰੇਡ ਮੀ ਤੇ ਇੱਕ ਇਸ਼ਤਿਹਾਰ ਵਿੱਚ ਭਾਰਤੀ ਭਾਈਚਾਰੇ ਲਈ ਨਸਲੀ ਵਿਤਕਰੇ ਭਰੀ ਸ਼ਬਦਾਵਲੀ ਦੇਖਣ ਨੂੰ ਮਿਲੀ ਹੈ | 
ਮਿਲੀ ਜਾਣਕਾਰੀ ਅਨੁਸਾਰ ਏਵਨਡੇਲ ਦੇ ਰਹਿਣ ਵਾਲੇ ਕਿਸੇ ਵਿਅਕਤੀ ਵਲੋਂ ਇਸ਼ਤਿਹਾਰ ਪਾਇਅਾ ਗਿਅਾ ਸੀ, ਜਿਸ ਵਿੱਚ ਸਾਫ ਤੌਰ ਤੇ ਲਿਖਿਅਾ ਸੀ ਕਿ ੳੁਸਨੂੰ ਫਲੈਟਮੇਟ ਚਾਹੀਦੇ ਹਨ, ਪਰ ਭਾਰਤੀ ਭਾਈਚਾਰੇ ਦੇ ਕਿਸੇ ਵੀ ਵਿਅਕਤੀ ਨੂੰ ਇਹ ਘਰ ਨਹੀਂ ਦਿੱਤਾ ਜਾਵੇਗਾ | 
ਇਸ ਸਬੰਧਿਤ ਸ਼ਿਕਾਇਤਾਂ ਅਾੳੁਣ ਤੋਂ ਬਾਅਦ ਟ੍ਰੇਡ ਮੀ ਵਲੋਂ ਇਸ਼ਤਿਹਾਰ ਵਿਚੋਂ ਇਸ ਵਿਤਕਰੇ ਭਰੀ ਸ਼ਬਦਾਵਲੀ ਨੂੰ ਕੱਢ ਦਿੱਤਾ ਗਿਅਾ ਹੈ | 
ਇਸ ਬਾਬਤ ਟ੍ਰੇਡ ਮੀ ਦੇ ਬੁਲਾਰੇ ਲੋਗਨ ਮੱਜ ਨੇ ਦੱਸਿਅਾ ਕਿ ਟ੍ਰੇਡ ਮੀ ਤੇ ਸਾਫ ਤੌਰ ਤੇ ਅਜਿਹੇ ਵਿਤਕਰੇ ਭਰੀ ਸ਼ਬਦਾਵਲੀ ਲਈ ਕੋਈ ਜਗਾ ਨਹੀਂ ਹੈ ਅਤੇ ਇਸ ਲਈ ਸਾਡੀ ਵੈੱਬਸਾਈਟ ਤੇ ਸਾਫ ਤੌਰ ਤੇ ਲਿਖਿਅਾ ਹੈ ਕਿ ਅਜਿਹੀ ਸ਼ਬਦਾਵਲੀ ਭਰੇ ਇਸ਼ਤਿਹਾਰ ਨਹੀਂ ਪਾਏ ਜਾਣਗੇ | 
ੳੁਨਾਂ ਕਿਹਾ ਇਸੇ ਦੇ ਚੱਲਦਿਅਾਂ ਅਸੀਂ ਹਰੇਕ ਇਸ਼ਤਿਹਾਰ ਦੇ ਹੇਠਾਂ  ਕਮਿੳੂਨਿਟੀ ਵਾਚ ਨਾਮ ਦਾ ਬਟਨ ਲਗਾਇਅਾ ਹੁੰਦਾ ਹੈ, ਤਾਂ ਜੋ ਕੋਈ ਵੀ ਅਣਚਾਹੀ ਸ਼ਬਦਾਵਲੀ ਵਿਰੁੱਧ ਸਾਨੂੰ ਸੂਚਿਤ ਕਰ ਸਕੇ | ਕਿੳੁਕਿ ਵੈੱਬਸਾਈਟ ਤੇ ਵਿਤਕਰੇ ਭਰੀ ਸ਼ਬਦਾਵਲੀ ਲਈ ਕੋਈ ਜਗਾ ਨਹੀਂ ਹੈ ਅਤੇ ਮਨੁੱਖੀ ਅਧਿਕਾਰ ਕਨੂੰਨ ਦਾ ਘਾਣ ਨਾ ਹੋ ਸਕੇ ਇਸ ਲਈ ਸਾਡੀ ਵੈੱਬਸਾਈਟ ਤੇ ਸਾਫ ਤੌਰ ਤੇ ਲਿਖਿਅਾ ਹੈ ਕਿ ਅਜਿਹੇ ਇਸ਼ਤਿਹਾਰ ਨਹੀਂ ਪਾਏ ਜਾਣਗੇ | ਜੇਕਰ ਕਿਸੇ ਨੂੰ ਵੀ ਸਾਡੇ ਇਸ਼ਤਿਹਾਰ ਨਾਲ ਸਮੱਸਿਅਾ ਲੱਗਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਅਤੇ ਅਸੀਂ ੳੁਸ ਇਸ਼ਤਿਹਾਰ ਸਬੰਧਿਤ ਜਲਦ ਤੋਂ ਜਲਦ ਕਾਰਵਾਈ ਕਰ ਦਿੰਦੇ ਹਾਂ |