ਡਿਜੀਟਲ ਮੀਡੀਅਾ ਮੰਤਰੀ ਵਲੋਂ ਨਿੳੂਜ਼ੀਲੈਂਡ ਵਾਸੀਅਾਂ ਨੂੰ ਫੇਸਬੁੱਕ ਪਾਸਵਰਡ ਬਦਲਣ ਦੀ ਕੀਤੀ ਗਈ ਅਪੀਲ…

0
2988

ਅਾਕਲੈਂਡ (21 ਅਪ੍ਰੈਲ) : ਨਿੳੂਜ਼ੀਲੈਂਡ ਦੀ ਡਿਜੀਟਲ ਮੀਡੀਅਾ ਮੰਤਰੀ ਕਲੇਅਰ ਕੀਰੈਨ ਦਾ ਅਾਪਣਾ ਨਕਲੀ ਖਾਤਾ ਸਾਹਮਣੇ ਅਾੳੁਣ ਤੋਂ ਬਾਅਦ ਲੋਕਾਂ ਨੂੰ ਫੇਸਬੁੱਕ ਦੇ ਪਾਸਵਰਡ ਬਦਲਣ ਦੀ ਅਪੀਲ ਕੀਤੀ ਗਈ ਹੈ ਅਤੇ ਨਾਲ ਹੀ ੳੁਨਾਂ ਵਲੋਂ ਫੇਸਬੁੱਕ ਲਈ ਵੀ ਨਰਾਜ਼ਗੀ ਜਤਾਈ ਗਈ ਹੈ ਕਿ ਕੋਈ ਵੀ ਅਸਾਨੀ ਨਾਲ ਕਿਸੇ ਵਿਅਕਤੀ ਦਾ ਨਾਮ ਅਤੇ ਫੋਟੋ ਵਰਤ ਕੇ ਖਾਤਾ ਬਣਾ ਸਕਦਾ ਹੈ |
ਕਲੇਅਰ ਵਲੋਂ ਇਸ ਮਾਮਲੇ ਬਾਰੇ ਸੀਈਅਾਰਟੀ ਅੈਨਜ਼ੈਡ ( ਕੰਪਿੳੂਟਰ ਅੈਂਮਰਜੈਂਸੀ ਰਿਅਪੋਂਸ ਟੀਮ ) ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਅਤੇ ਨਾਲ ਹੀ ੳੁਨਾਂ ਨੇ ਫੇਸਬੁੱਕ ਪਾਸਵਰਡ ਦੀ ਸੁਰੱਖਿਅਾ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ | 
ਕਲੇਅਰ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਮੇਰੇ ਵਲੋਂ ਮਿੱਤਰ ਬਨਣ ਦੀ ਬੇਨਤੀ ਅਾੳੁਂਦੀ ਹੈ ਤਾਂ ੳੁਸਨੂੰ ਕੱਟ ਦਵੋ, ਕਿੳੁਕਿ ਇਹ ਜਾਹਿਰ ਤੌਰ ਤੇ ਮੇਰੇ ਵਲੋਂ ਨਹੀਂ ਹੋਵੇਗੀ | 
ਹਾਲਾਂਕਿ ਕਲੇਅਰ ਵਲੋਂ ਫੇਸਬੁੱਕ ਦੇ ਪਾਸਵਰਡ ਨੂੰ ਸੁਰੱਖਿਅਤ ਬਣਾੳੁਣ ਦੀ ਗੱਲ ਕਹੀ ਗਈ ਹੈ, ਪਰ ਅਸਲ ਵਿੱਚ ਮੰਤਰੀ ਜੀ ਨੂੰ ਫੇਸਬੁੱਕ ਤੇ ਨਕਲੀ ਖਾਤਿਅਾਂ ਸਬੰਧਿਤ ਕਾਨੂੰਨ ਅਮਲ ਵਿੱਚ ਲਿਅਾੳੁਣੇ ਚਾਹੀਦੇ ਹਨ, ਤਾਂ ਜੋ ਇੰਨਾਂ ਖਾਤਿਅਾਂ ਤੇ ਨਕੇਲ ਪਾਈ ਜਾ ਸਕੇ |