ਡੁਨੇਡਿਨ ਜਿਲ੍ਹਾ ਅਦਾਲਤ ਤੋਂ ਮੈਨੂੰ ਨਹੀਂ ਮਿਲੇਗਾ ਸਹੀ ਇਨਸਾਫ – ਭਾਰਤੀ ਮੂਲ ਦੇ ਵਿਨੋਦ ਦਾ ਦਾਅਵਾ

0
215

ਆਕਲੈਂਡ (28 ਅਗਸਤ): ਫਰਵਰੀ ਵਿੱਚ 16 ਸਾਲਾ ਐਂਬਰ ਰੋਜ ਡੁਨੇਡਿਨ ਦੇ ਕਲੇਰਮਿਸਟਨ ਐਵੀਨਿਊ ਦੇ ਇੱਕ ਘਰ ਵਿੱਚ ਮ੍ਰਿਤਕ ਪਾਈ ਗਈ ਸੀ ਅਤੇ ਉਸ ਤੋਂ ਬਾਅਦ ਇਸ ਮਾਮਲੇ ਵਿੱਚ 30 ਸਾਲਾ ਭਾਰਤੀ ਮੂਲ ਦੇ ਵਿਨੋਦ ਸਕਾਂਥਾ ਤੇ ਉਸਦੇ ਕਤਲ ਦੇ ਦੋਸ਼ ਲੱਗੇ ਸਨ।

ਅੱਜ ਵਿਨੋਡ ਡੁਨੇਡਿਨ ਜਿਲ਼੍ਹਾ ਅਦਾਲਤ ਵਿੱਚ ਪੇਸ਼ ਹੋਇਆ, ਜਿੱਥੇ ਉਸ ਵਲੋਂ ਆਪਣੇ ਵਕੀਲ ਰਾਂਹੀ ਇਹ ਮੰਗ ਕੀਤੀ ਗਈ ਕਿ ਉਸਦਾ ਕੇਸ ਡੁਨੇਡਿਨ ਜਿਲ੍ਹਾ ਅਦਾਲਤ ਨਹੀਂ ਬਲਕਿ ਕਿਸੇ ਹੋਰ ਸ਼ਹਿਰ ਦੀ ਜਿਲ੍ਹਾ ਅਦਾਲਤ ਵਿੱਚ ਚਲਾਇਆ ਜਾਵੇ। ਇਸ ਦਾ ਕਾਰਨ ਇਹ ਦੱਸਿਆ ਗਿਆ ਕਿ ਉਸ ਨੂੰ ਡੁਨੇਡਿਨ ਵਿੱਚ ਸੱਚਾ ਇਨਸਾਫ ਨਹੀਂ ਮਿਲੇਗਾ।

ਇਸ ਸਬੰਧਿਤ ਨਵੰਬਰ ਵਿੱਚ ਸੁਣਵਾਈ ਹੋਵੇਗੀ, ਜਿੱਥੇ ਸੋਸ਼ਲ ਮੀਡੀਆ ਮਾਹਿਰਾਂ ਨੂੰ ਹਾਜਿਰ ਕਰ ਉਨ੍ਹਾਂ ਤੋਂ ਇਸ ਕੇਸ ਦੀ ਸੋਸ਼ਲ ਮੀਡੀਆ ਤੇ ਹੋਈ ਮਸ਼ਹੂਰੀ ਅਤੇ ਇਸਦੇ ਕੇਸ ਤੇ ਕਿਸੇ ਤਰ੍ਹਾਂ ਦੇ ਪੈਣ ਵਾਲੇ ਪ੍ਰਭਾਵ ਬਾਰੇ ਜਾਣਕਾਰੀ ਲਈ ਜਾਵੇਗੀ। ਦੱਸਣਯੋਗ ਹੈ ਕਿ ਸਕਾਂਥਾ ਦਾ ਕੇਸ ਕ੍ਰਾਈਸਚਰਚ ਦੇ ਮਸ਼ਹੂਰ ਵਕੀਲ ਜੋਨੇਥਨ ਈਟਨ ਕਿਊ ਸੀ ਵਲੋਂ ਲੜਿਆ ਜਾ ਰਿਹਾ ਹੈ।