ਡੂਨੇਡਿਨ ਏਅਰਪੋਰਟ ‘ਤੇ ਬੰਬ ਦੀ ਅਫਵਾਹ ਨਿਕਲੀ ਝੂਠੀ, ਕਿਸੇ ਨੇ ਕੀਤਾ ਕੌਝਾ ਮਜ਼ਾਕ…

0
286

ਆਕਲੈਂਡ (19 ਮਾਰਚ) : ਐਤਵਾਰ ਵਾਲੇ ਦਿਨ ਪੁਲਿਸ ਨੂੰ ਡੂਨੇਡਿਨ ਏਅਰਫੀਲਡ 'ਤੇ ਇੱਕ ਲੈਪਟੋਪ ਦਾ ਬੈਗ ਮਿਲਿਆ ਸੀ ਅਤੇ ਉਸ ਵਿੱਚ ਇੱਕ ਚਿੱਠੀ ਵੀ ਮਿਲੀ ਸੀ | ਨੋਟ ਵਿੱਚ ਬੈਗ ਵਿੱਚ ਬੰਬ ਹੋਣ ਦੀ ਗੱਲ ਕਹੀ ਗਈ ਸੀ |
ਪੁਲਿਸ ਵਲੋਂ ਇਸਨੂੰ ਗੰਭੀਰਤਾ ਨਾਲ ਲੈਂਦੇ ਏਅਰਪੋਰਟ ਨੂੰ ਖਾਲੀ ਕਰਵਾਇਆ ਗਿਆ ਸੀ ਅਤੇ ਮੌਕੇ ਤੇ ਬੰਬ ਡੀਫਿਊਜ਼ ਕਰਨ ਵਾਲੇ ਦਸਤੇ ਨੂੰ ਵੀ ਬੁਲਾਇਆ ਗਿਆ |  ਜਿਕਰਯੋਗ ਹੈ ਕਿ ਇਸ ਲਈ ਦੋ ਉਡਾਣਾ ਨੂੰ ਰੱਦ ਵੀ ਕਰਨਾ ਪਿਆ | 
ਪਰ ਛਾਣਬੀਣ ਕਰਨ ਤੇ ਅਜਿਹਾ ਕੁਝ ਵੀ ਨਹੀ ਮਿਲਿਆ | ਪੁਲਿਸ ਦਾ ਇਸ ਬਾਬਤ ਕਹਿਣਾ ਹੈ ਕਿ ਇਹ ਕਿਸੇ ਵਲੋਂ ਅਫਵਾਹ ਉਡਾਈ ਗਈ ਸੀ | ਪੁਲਿਸ ਨੇ ਦੱਸਿਆ ਕਿ ਦੋਸ਼ੀ ਏਅਰਪੋਰਟ ਦੀ ਵਾੜ ਤੋਂ ਅੰਦਰ ਦਾਖਿਲ ਹੋਇਆ ਸੀ | ਦੋਸ਼ੀ ਦੀ ਭਾਲ ਜਾਰੀ ਹੈ |