ਡੂਨੇਡਿਨ ਵਿੱਚ ਬੰਦੂਕ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਗਿਅਾ ਅੰਜ਼ਾਮ…

0
290

ਅਾਕਲੈਂਡ (8 ਜੂਨ) : ਡੂਨੇਡਿਨ ਦੀ ਮਸਲਬਰਗ ਰਾਇਜ਼ ਵਿੱਚ ਸਥਿਤ ਇੱਕ ਡੇਅਰੀ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਅਾ ਹੈ |
ਡੇਅਰੀ ਮਾਲਕ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਦੁਕਾਨ ਵਿੱਚ ਦੋ ਨਕਾਬਪੋਸ਼ ਵਿਅਕਤੀਅਾਂ ਵਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਅਾ,  ਜਿੰਨਾਂ ਵਿਚੋਂ ਇੱਕ ਮਹਿਲਾ ਸੀ | ਲੁਟੇਰਿਅਾਂ ਕੋਲ ਬੰਦੂਕ ਵੀ ਸੀ, ਜੋ ੳੁਨਾਂ ਨੇ ਡੇਅਰੀ ਮਾਲਕ ਤੇ ਤਾਣ ਦਿੱਤੀ ਅਤੇ ਜਾਂਦੇ ਹੋਏ ੳੁਹ ਨਕਦੀ ਅਤੇ ਤੰਬਾਕੂ ਕਾਫੀ ਮਾਤਰਾ ਵਿੱਚ ਲੈ ਗਏ ਅਤੇ ਇਸ ਘਟਨਾ ਦੇ ਚੱਲਦਿਅਾਂ ਜਿਸਦੇ ਚੱਲਦੇ ਡੇਅਰੀ ਮਾਲਕ ਕਾਫੀ ਸਹਮਿਅਾ ਹੋਇਅਾ ਹੈ | 
ਪੁਲਿਸ ਵਲੋਂ ਅਾਮ ਲੋਕਾਂ ਤੋਂ ਵੀ ਇਸ ਸਬੰਧਿਤ ਮੱਦਦ ਮੰਗੀ ਗਈ ਹੈ ਅਤੇ ਜੇਕਰ ਕਿਸੇ ਨੂੰ ਵੀ ਇਸ ਬਾਬਤ ਕੋਈ ਜਾਣਕਾਰੀ ਹੈ ਤਾਂ ੳੁਹ ਪੁਲਿਸ ਨੂੰ (03) 471 4800 ਇਸ ਨੰਬਰ ਤੇ ਸੰਪਰਕ ਕਰ ਸਕਦੇ ਹਨ |